ਨਵੀਂ ਦਿੱਲੀ: ਸੋਮਵਾਰ ਨੂੰ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪਦਮ ਪੁਰਸਕਾਰ ਲਈ ਚੁਣੇ ਗਏ ਲੋਕਾਂ ਨੂੰ ਪੁਰਸਕਾਰ ਦਿੱਤੇ ਗਏ। ਪਦਮ ਪੁਰਸਕਾਰ ਲੈਣ ਵਾਲਿਆਂ 'ਚ ਪੰਜ ਪੰਜਾਬ ਦੀਆਂ ਸ਼ਖ਼ਸੀਅਤਾਂ ਵੀ ਹਨ।
ਪਦਮ ਪੁਰਸਕਾਰ ਲੈਣ ਵਾਲਿਆਂ 'ਚ ਜਨਤਕ ਮਾਮਲਿਆਂ ਦੇ ਮੰਤਰੀ ਸੁਖਦੇਵ ਸਿੰਘ ਢੀਂਡਸਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਲਦੇਵ ਸਿੰਘ ਢਿੱਲੋਂ, ਜਗਤ ਰਾਮ, ਕੁਲਦੀਪ ਨਾਇਰ ਅਤੇ ਹਰਵਿੰਦਰ ਸਿੰਘ ਫ਼ੂਲਕਾ ਦੇ ਨਾਂਅ ਸ਼ਾਮਲ ਹਨ।
ਸੁਖਦੇਵ ਸਿੰਘ ਢੀਂਡਸਾ ਨੂੰ ਪਬਲਿਕ ਰਿਲੇਸ਼ਨ ਦੇ ਖੇਤਰ 'ਚ ਪਦਮ ਭੂਸ਼ਣ, ਕੁਲਦੀਪ ਨਾਇਰ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ 'ਚ ਪਦਮ ਭੂਸ਼ਣ, ਬਲਦੇਵ ਸਿੰਘ ਸਿੰਘ ਢਿੱਲੋਂ ਨੂੰ ਪਦਮ ਸ਼੍ਰੀ, ਜਗਤ ਰਾਮ ਨੂੰ ਮੈਡੀਕਲ ਦੇ ਖੇਤਰ 'ਚ ਪਦਮ ਸ਼੍ਰੀ, ਹਰਵਿੰਦਰ ਸਿੰਘ ਫ਼ੂਲਕਾ ਨੂੰ ਪਬਲਿਕ ਰਿਲੇਸ਼ਨ ਦੇ ਖੇਤਰ 'ਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਫ਼ਿਲਮ, ਅਦਾਕਾਰੀ, ਕਲਾ ਅਤੇ ਸੰਗੀਤ ਦੇ ਖੇਤਰ 'ਚ ਸ਼ੰਕਰ ਮਹਾਦੇਵਨ ਅਤੇ ਪ੍ਰਭੂਦੇਵਾ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ।