ਪੰਜਾਬ

punjab

ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਪੋਰਟਰੇਟ ਦਾ ਕਰਨਗੇ ਉਦਘਾਟਨ

By

Published : Aug 16, 2020, 8:05 AM IST

ਆਈਸੀਸੀਆਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਵਿਦੇਸ਼ ਰਾਜ ਮੰਤਰੀ (ਐਮਓਐਸ) ਵੀ ਮੁਰਲੀਧਰਨ ਅਤੇ ਆਈਸੀਸੀਆਰ ਦੇ ਪ੍ਰਧਾਨ ਡਾ. ਵਿਨੈ ਸਹਿਸ੍ਰਬੁੱਧੇ ਦੀ ਮੌਜੂਦਗੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ ਮੌਕੇ ਵਰਚੁਅਲੀ ਉਨ੍ਹਾਂ ਦੇ ਪੋਰਟਰੇਟ ਦਾ ਉਦਘਾਟਨ ਕਰਨਗੇ।

president-kovind-to-virtually-unveil-ex-pm-vajpayees-portrait-on-second-death-anniversary
ਰਾਸ਼ਟਰਪਤੀ ਕੋਵਿੰਦ ਸਾਬਕਾ ਪ੍ਰਧਾਨਮੰਤਰੀ ਵਾਜਪਾਈ ਦੇ ਪੋਰਟਰੇਟ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਇੰਡੀਅਨ ਕੌਂਸਲ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ), ਆਜ਼ਾਦ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ ਮੌਕੇ ਵਰਚੁਅਲੀ ਉਨ੍ਹਾਂ ਦੇ ਪੋਰਟਰੇਟ ਦਾ ਉਦਘਾਟਨ ਕਰਨਗੇ।

ਆਈਸੀਸੀਆਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਵਿਦੇਸ਼ ਰਾਜ ਮੰਤਰੀ (ਐਮਓਐਸ) ਵੀ ਮੁਰਲੀਧਰਨ ਅਤੇ ਆਈਸੀਸੀਆਰ ਦੇ ਪ੍ਰਧਾਨ ਡਾ. ਵਿਨੈ ਸਹਿਸ੍ਰਬੁੱਧੇ ਦੀ ਮੌਜੂਦਗੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪੋਰਟਰੇਟ ਦਾ 11 ਵਜੇ ਵਰਚੁਅਲੀ ਉਦਘਾਟਨ ਕਰਨਗੇ।

“ਸਿਰਫ਼ ਕੁਝ ਘੰਟੇ ਰਹਿ ਗਏ! ਮਾਣਯੋਗ ਰਾਸ਼ਟਰਪਤੀ @rashtrapatibhvn @MOS_MEA & @ vinay1011 ਦੀ ਮੌਜੂਦਗੀ ਵਿੱਚ ਵਰਚੁਅਲੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪੋਰਟਰੇਟ ਦਾ ਉਦਘਾਟਨ ਕਰਨਗੇ। ਲਾਈਵ ਦੇਖੋ #AtalBharatKiAtalTasveer,"

25 ਦਸੰਬਰ, 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਜਨਮੇ ਵਾਜਪਾਈ ਪ੍ਰਧਾਨ ਮੰਤਰੀ ਬਣਨ ਵਾਲੇ ਭਾਜਪਾ ਵਿਚੋਂ ਪਹਿਲੇ ਵਿਅਕਤੀ ਸਨ। ਉਨ੍ਹਾਂ ਨੇ ਤਿੰਨ ਵਾਰ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕੀਤੀ - ਸੰਖੇਪ ਵਿੱਚ 1996 ਵਿੱਚ, 1998 ਤੋਂ 1999 ਤੱਕ ਅਤੇ ਫਿਰ 1999 ਅਤੇ 2004 ਦੇ ਵਿੱਚ ਪੂਰੇ ਪੰਜ ਸਾਲਾਂ ਦੀ ਮਿਆਦ ਲਈ।

ਰਾਜਨੀਤੀ ਤੋਂ ਇਲਾਵਾ ਵਾਜਪਾਈ ਇਕ ਮਹਾਨ ਲੇਖਕ ਸਨ ਅਤੇ ਕਈ ਕਵਿਤਾਵਾਂ ਲਿਖਦੇ ਸਨ। 2004 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਉਨ੍ਹਾਂ ਨੇ ਸਿਹਤ ਸਮੱਸਿਆਵਾਂ ਕਾਰਨ ਸੰਨਿਆਸ ਲੈ ਲਿਆ ਸੀ।

ਦਿੱਗਜ ਭਾਜਪਾ ਆਗੂ ਦਾ 16 ਅਗਸਤ, 2018 ਨੂੰ ਦਿੱਲੀ ਦੇ ਏਮਜ਼ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। 25 ਦਸੰਬਰ ਵਾਜਪਾਈ ਦੇ ਸਨਮਾਨ ਵਿੱਚ ਗੁੱਡ ਗਵਰਨੈਂਸ ਡੇਅ ਵਜੋਂ ਮਨਾਇਆ ਜਾਂਦਾ ਹੈ।

ABOUT THE AUTHOR

...view details