ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਗਰਾ ਪਹੁੰਚਣ ਤੋਂ ਬਾਅਦ ਆਪਣੇ ਪਰਿਵਾਰ ਸਣੇ ਤਾਜ ਮਹਿਲ ਦਾ ਦੀਦਾਰ ਕੀਤਾ। ਇਸ ਮੌਕੇ ਉਨ੍ਹਾਂ ਵਿਜ਼ਟਰ ਦੀ ਕਿਤਾਬ ਵਿੱਚ ਇੱਕ ਸੰਦੇਸ਼ ਵੀ ਲਿਖਿਆ। ਇਸ ਸੰਦੇਸ਼ ਵਿੱਚ ਉਨ੍ਹਾਂ ਭਾਰਤੀ ਸਭਿਆਚਾਰ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਨੂੰ ਵੀ ਧੰਨਵਾਦ ਕੀਤਾ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਿਵਾਰ ਸਣੇ ਕੀਤਾ ਤਾਜ ਮਹਿਲ ਦਾ ਦੀਦਾਰ - taj mahal
ਡੋਨਾਲਡ ਟਰੰਪ ਆਪਣੇ ਵਿਸ਼ੇਸ਼ ਜਹਾਜ਼ ਏਅਰਫੋਰਸ ਵਨ ਤੋਂ ਆਗਰਾ ਪਹੁੰਚੇ ਅਤੇ ਆਪਣੇ ਪਰਿਵਾਰ ਨਾਲ ਤਾਜ ਮਹਿਲ ਦੇ ਦੀਦਾਰ ਕੀਤੇ। ਡੋਨਾਲਡ ਟਰੰਪ ਨੇ ਤਾਜ ਦਾ ਦੀਦਾਰ ਕਰ ਵਿਜ਼ਟਰ ਦੀ ਕਿਤਾਬ ਵਿੱਚ ਇੱਕ ਸੰਦੇਸ਼ ਵੀ ਲਿਖਿਆ।
ਆਗਰਾ ਪਹੁੰਚਣ 'ਤੇ ਰਾਜਪਾਲ ਅਨੰਦੀਬੇਨ ਪਟੇਲ ਅਤੇ ਸੀਐਮ ਯੋਗੀ ਆਦਿੱਤਿਆਨਾਥ ਨੇ ਟਰੰਪ ਦਾ ਸਵਾਗਤ ਕੀਤਾ। ਇਸ ਦੌਰਾਨ ਲੋਕ ਕਲਾਕਾਰਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਟਰੰਪ ਦੇ ਆਗਰਾ ਪਹੁੰਚਣ 'ਤੇ ਲਗਭਗ 25 ਹਜ਼ਾਰ ਸਕੂਲੀ ਵਿਦਿਆਰਥੀਆਂ ਨੇ 13 ਕਿਲੋਮੀਟਰ ਲੰਬੇ ਰਸਤੇ' ਤੇ ਉਨ੍ਹਾਂ ਦਾ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਸੋਮਵਾਰ ਸਵੇਰੇ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਦੇ ਨਾਲ-ਨਾਲ ਉੱਚ ਅਮਰੀਕੀ ਅਧਿਕਾਰੀਆਂ ਦੇ ਨਾਲ ਅਹਿਮਦਾਬਾਦ ਪਹੁੰਚੇ ਸਨ। ਟਰੰਪ ਦੇ ਸਵਾਗਤ 'ਚ ਸੜਕ ਦੇ ਦੋਵੇਂ ਪਾਸੇ 28 ਸੂਬਿਆਂ ਦੀਆਂ ਝਾਂਕੀਆਂ ਸਜਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਟਰੰਪ ਦੇ ਸਵਾਗਤ ਲਈ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਟਰੰਪ ਨੂੰ ਜੱਫ਼ੀ ਪਾ ਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟਰੰਪ ਭਾਰਤ ਦੌਰੇ ’ਤੇ ਆਉਣ ਵਾਲੇ 7ਵੇਂ ਅਮਰੀਕੀ ਰਾਸ਼ਟਰਪਤੀ ਹਨ। ਟਰੰਪ ਦਾ ਇਹ ਪਹਿਲਾ ਭਾਰਤ ਦੌਰਾ ਹੈ।