ਨਵੀਂ ਦਿੱਲੀ: ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਭਵਨ ਵਿਖੇ ਨਾਰੀ ਸ਼ਕਤੀ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਿਲਾਵਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ। ਅਥਲੈਟਿਕਸ ਵਿੱਚ ਆਪਣੀਆਂ ਪ੍ਰਾਪਤੀਆਂ ਲਈ 103 ਸਾਲਾ ਮਾਨ ਕੌਰ ਨੂੰ ਰਾਸ਼ਟਰਪਤੀ ਤੋਂ ‘ਨਾਰੀ ਸ਼ਕਤੀ ਪੁਰਸਕਾਰ’ ਵੀ ਮਿਲਿਆ।
'ਨਾਰੀ ਸ਼ਕਤੀ ਪੁਰਸਕਾਰ', ਪਟਿਆਲਾ ਦੀ ਮਾਨ ਕੌਰ ਸਣੇ ਇਨ੍ਹਾਂ ਮਹਿਲਾਵਾਂ ਨੂੰ ਮਿਲਿਆ ਸਨਮਾਨ - president awards women with nari shaki puraskar
ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਟਿਆਲਾ ਦੀ 103 ਸਾਲਾ ਮਾਨ ਕੌਰ ਨੂੰ ਵੀ ਸਨਮਾਨਤ ਕੀਤਾ।
president
ਬਿਹਾਰ ਦੀ ਬੀਨਾ ਦੇਵੀ, ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ, ਮੋਹਣਾ ਜੀਤਰਵਾਲ, ਅਵਨੀ ਚਤੁਰਵੇਦੀ ਅਤੇ ਭਾਵਨਾ ਕਾਂਤ ਨੂੰ ਵੀ 'ਨਾਰੀ ਸ਼ਕਤੀ ਪੁਰਸਕਾਰ' ਨਾਲ ਨਵਾਜ਼ਿਆ ਗਿਆ।
ਬੀਨਾ ਦੇਵੀ ਨੂੰ ਮਸ਼ਰੂਮ ਵੂਮੈਨ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਉਸਨੇ ਮਸ਼ਰੂਮ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਸਰਪੰਚ ਵੀ ਰਹਿ ਚੁੱਕੀ ਹੈ।
Last Updated : Mar 8, 2020, 3:29 PM IST