ਦੇਸ਼ ਦੇ ਪਹਿਲੇ ਲੋਕਪਾਲ ਬਣੇ ਪੀ.ਸੀ. ਘੋਸ਼, ਨੋਟੀਫਿਕੇਸ਼ਨ ਜਾਰੀ
ਸੁਪਰੀਮ ਕੋਰਟ ਦੇ ਸਾਬਕਾ ਜੱਜ ਪਿਨਾਕੀ ਚੰਦਰਘੋਸ਼ ਹੋਣਗੇ ਭਾਰਤ ਦੇ ਪਹਿਲੇ ਲੋਕ ਪਾਲ। ਰਾਸ਼ਟਰਪਤੀ ਭਵਨ 'ਚ ਨੋਟੀਫਿਕੇਸ਼ਨ ਕੀਤਾ ਜਾਰੀ।
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜੱਜ ਪਿਨਾਕੀ ਚੰਦਰਘੋਸ਼ ਭਾਰਤ ਦੇ ਪਹਿਲੇ ਲੋਕ ਪਾਲ ਬਣ ਗਏ ਹਨ। ਰਾਸ਼ਟਰਪਤੀ ਭਵਨ 'ਚ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਈ 2017 'ਚ ਸੁਪਰੀਮ ਕੋਰਟ 'ਚ ਸੇਵਾ ਮੁਕਤ ਹੋਏ ਸਨ ਤੇ ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ ਐੱਚ ਆਰ ਸੀ) ਦੇ ਮੈਂਬਰ ਹਨ।
ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਲੋਕ ਪਾਲ ਚੋਣ ਕਮੇਟੀ ਨੇ ਇਸ ਅਹੁਦੇ ਲਈ ਜਸਟਿਸ ਪਿਨਾਕੀ ਦੇ ਨਾਂਅ ਤੇ ਵਿਚਾਰ ਕੀਤੀ।
ਦੱਸ ਦਈਏ, ਲੋਕ ਪਾਸ ਕਾਨੂੰਨ 2013 'ਚ ਪਾਸ ਕੀਤਾ ਗਿਆ ਸੀ ਜੋ ਕੁਝ ਸ਼੍ਰੇਣੀਆਂ ਦੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਲਈ ਕੇਂਦਰ ਵਿੱਚ ਲੋਕਪਾਲ ਅਤੇ ਸੂਬਿਆਂ 'ਚ ਲੋਕਾਯੁਕਤ ਦੀ ਨਿਯੁਕਤੀ ਲਈ ਮੁਹੱਈਆ ਕਰਵਾਉਂਦਾ ਹੈ।