ਨਵੀਂ ਦਿੱਲੀ: ਦੇਸ਼ ਭਰ 'ਚ ਅੱਜ ਦੁਸਹਿਰੇ ਦੀ ਧੂਮ ਹੈ, ਲੋਕ ਰਾਵਣ ਨੂੰ ਮਾਰ ਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣਗੇ। ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਹਰ ਜਗ੍ਹਾ ਰਾਮਲੀਲਾ ਚੱਲ ਰਹੀ ਹੈ। ਦੁਸਹਰੇ ਵਾਲੇ ਦਿਨ ਭਗਵਾਨ ਰਾਮ ਲੰਕਾਪਤੀ ਰਾਵਣ ਨੂੰ ਮਾਰ ਦੇਣਗੇ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੌਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ।
ਰਾਸ਼ਟਰਪਤੀ ਨੇ ਦੁਸਹਿਰੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, "ਇਹ ਦਿਨ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੈ। ਉਨ੍ਹਾਂ ਲਿਖਿਆ ਕਿ ਸਾਨੂੰ ਇਮਾਨਦਾਰੀ ਅਤੇ ਸਚਾਈ ਦੇ ਰਾਹ 'ਤੇ ਚਲਣ ਦੀ ਸਿੱਖਿਆ ਲੈਂਣੀ ਚਾਹਿਦੀ ਹੈ। ਉਨ੍ਹਂ ਕਿਹਾ, "ਮੈ ਆਸ ਕਰਦਾ ਹਾਂ ਕਿ ਇਹ ਦਿਨ ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇਗੀ।"