ਨਵੀਂ ਦਿੱਲੀ: ਅੱਜ ਗਣੇਸ਼ ਚਤੁਰਥੀ ਨੂੰ ਸ਼ਰਧਾਲੂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਸ਼ਰਧਾਲੂ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਘਰ ਵਿਰਾਜਮਾਨ ਕਰਦੇ ਹਨ ਤੇ 10 ਦਿਨ ਤੱਕ ਉਨ੍ਹਾਂ ਦੀ ਪੂਜਾ ਕਰਦੇ ਹਨ। ਗਣੇਸ਼ ਚਤੁਰਥੀ ਉੱਤੇ ਸ਼ਰਧਾਲੂ ਗਣੇਸ਼ ਭਗਵਾਨ ਨੂੰ ਆਪਣੇ ਇੱਕ ਘਰ ਦੇ ਮੈਂਬਰ ਵਾਂਗ ਰੱਖਦੇ ਹਨ। ਇਸ ਦੌਰਾਨ ਅੱਜ ਗਣੇਸ਼ ਚਤੁਰਥੀ ਮੌਕੇ ਸਿਆਸਤਦਾਨਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵਿੱਟਰ ਹੈਂਡਲ ਉੱਤੇ ਗਣੇਸ਼ ਚਤੁਰਥੀ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵਿੱਟਰ ਹੈਂਡਲ ਉੱਤੇ ਦੇਸ਼ ਵਾਸੀਆਂ ਨੂੰ ਵਧਾਈ ਮਰਾਠੀ ਵਿੱਚ ਲਿਖ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਗਣਪਤੀ ਬੱਪਾ ਮੋਰੀਆ! ਸਾਰੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਮੁਬਾਰਕਾਂ। ਇਹ ਤਿਉਹਾਰ ਭਾਰਤੀਆਂ ਦੇ ਉਤਸ਼ਾਹ ਅਤੇ ਅਨੰਦ ਦਾ ਪ੍ਰਤੀਕ ਹੈ। ਮੇਰੀ ਅਰਦਾਸ ਹੈ ਕਿ ਵਿਘਨਹਾਰਤਾ ਗਣਪਤੀ ਬੱਪਾ ਦੀ ਕਿਰਪਾ ਨਾਲ ਕੋਵਿਡ-19 ਮਹਾਂਮਾਰੀ ਖ਼ਤਮ ਹੋ ਜਾਵੇਗੀ ਅਤੇ ਦੇਸ਼ ਵਾਸੀਆਂ ਦਾ ਜੀਵਨ ਖੁਸ਼ਹਾਲ ਅਤੇ ਸਿਹਤਮੰਦ ਰਹੇਗਾ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਹੈਂਡਲ ਉੱਤੇ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ ਕਿ ਤਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀ ਬਹੁਤ ਬਹੁਤ ਵਧਾਈ। ਗਣਪਤੀ ਬੱਪਾ ਮੋਰੀਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬਾਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ।