ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਕੱਲ੍ਹ ਯਾਨੀ ਕਿ 15 ਅਗਸਤ ਨੂੰ 74ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਆਜ਼ਾਦੀ ਦੀ ਵਰ੍ਹੇਗੰਢ ਤੋਂ ਪਹਿਲਾਂ ਸ਼ਾਮ ਉੱਤੇ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰ ਦੇ ਨਾਂਅ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਲ 2020 ਵਿੱਚ ਅਸੀਂ ਸਾਰਿਆਂ ਨੇ ਕਈ ਮਹੱਤਵਪੂਰਨ ਸਬਕ ਸਿੱਖੇ ਹਨ। ਇੱਕ ਅਣ-ਦਿਖਦੇ ਵਾਇਰਸ ਨੇ ਇਸ ਮਿਥ ਨੂੰ ਤੋੜ ਦਿੱਤਾ ਹੈ ਕਿ ਕੁਦਰਤ ਮਨੁੱਖ ਦੇ ਅਧੀਨ ਹੈ। ਮੇਰਾ ਮੰਨਣਾ ਹੈ ਕਿ ਸਹੀ ਰਾਹ ਪੈ ਕੇ, ਕੁਦਰਤ ਦੇ ਨਾਲ ਸਬੰਧਿਤ ਜੀਵਨ-ਸ਼ੈਲੀ ਨੂੰ ਅਪਣਾਉਣ ਦੇ ਮੌਕੇ, ਮਾਨਵਤਾ ਦੇ ਸਾਹਮਣੇ ਹਾਲੇ ਵੀ ਮੌਜੂਦ ਹਨ।
ਸਿਹਤ-ਕਰਮੀਆਂ ਦਾ ਕਰਜ਼ਾਈ ਹੈ ਦੇਸ਼, ਆਤਮ-ਨਿਰਭਰਤਾ ਦੁਨੀਆਂ ਤੋਂ ਵੱਖ ਹੋਣਾ ਨਹੀਂ: ਕੋਵਿੰਦ - 74ਵਾਂ ਆਜ਼ਾਦੀ ਦਿਹਾੜਾ
ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰਤ ਕੱਲ੍ਹ ਯਾਨੀ ਕਿ 15 ਅਗਸਤ ਨੂੰ 74ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਆਜ਼ਾਦੀ ਦੀ ਵਰ੍ਹੇਗੰਢ ਤੋਂ ਪਹਿਲਾਂ ਸ਼ਾਮ ਉੱਤੇ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰ ਦੇ ਨਾਂਅ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਤਮ-ਨਿਰਭਰਤਾ ਦਾ ਅਰਥ ਸਵੈ-ਸਮਰੱਥ ਹੋਣਾ ਹੈ, ਦੁਨੀਆਂ ਤੋਂ ਦੂਰੀ ਬਣਾਉਣਾ ਨਹੀਂ ਹੈ। ਇਸ ਦਾ ਅਰਥ ਇਹ ਵੀ ਹੈ ਕਿ ਭਾਰਤ ਵਿਸ਼ਵ ਬਾਜ਼ਾਰ ਅਰਥ-ਵਿਵਸਥਾ ਵਿੱਚ ਸ਼ਾਮਲ ਵੀ ਰਹੇਗਾ ਅਤੇ ਆਪਣੀ ਖ਼ਾਸ ਪਛਾਣ ਵੀ ਬਣਾਵੇਗਾ।
ਸਿਹਤ-ਕਰਮੀਆਂ ਦਾ ਕਰਜ਼ਾਈ ਹੈ ਦੇਸ਼, ਆਤਮ-ਨਿਰਭਰਤਾ ਦੁਨੀਆਂ ਤੋਂ ਵੱਖ ਹੋਣਾ ਨਹੀਂ-ਕੋਵਿੰਦ
ਉਨ੍ਹਾਂ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਇਤਿਹਾਸਕ ਸੁਧਾਰ ਕੀਤੇ ਗਏ ਹਨ। ਕਿਸਾਨ ਬਿਨਾਂ ਕਿਸੇ ਰੁਕਾਵਟ ਦੇ, ਦੇਸ਼ ਵਿੱਚ ਕਿਤੇ ਵੀ, ਆਪਣੀ ਫ਼ਸਲ ਨੂੰ ਵੇਚ ਕੇ ਉਸ ਦਾ ਜ਼ਿਆਦਾਤਰ ਮੁੱਲ ਪ੍ਰਾਪਤ ਕਰ ਸਕਦਾ ਹੈ। ਕਿਸਾਨਾਂ ਨੂੰ ਰੈਗੂਲੇਟਰੀ ਬੰਦਿਸ਼ਾਂ ਤੋਂ ਮੁਕਤ ਕਰਨ ਦੇ ਲਈ ਜ਼ਰੂਰੀ ਵਸਤ ਨਿਯਮ ਵਿੱਚ ਸੋਧ ਕੀਤੀ ਗਈ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ।
ਪੜ੍ਹੋ ਰਾਸ਼ਟਰਪਤੀ ਦੀਆਂ ਮੁੱਖ ਗੱਲਾਂ
- ਸਾਡੇ ਕੋਲ ਵਿਸ਼ਵ ਭਾਈਚਾਰੇ ਨੂੰ ਦੇਣ ਦੇ ਲਈ ਬਹੁਤ ਕੁੱਝ ਹੈ, ਖ਼ਾਸ ਕਰ ਕੇ ਬੌਧਿਕ, ਅਧਿਆਤਮਕ ਅਤੇ ਵਿਸ਼ਵੀ-ਸ਼ਾਂਤੀ ਦੇ ਖੇਤਰ ਵਿੱਚ। ਮੈਂ ਦੁਆ ਕਰਦਾ ਹਾਂ ਕਿ ਸਾਰੇ ਵਿਸ਼ਵ ਦਾ ਕਲਿਆਣ ਹੋਵੇ।
- ਸਾਰੇ ਦੇਸ਼ ਵਾਸੀ, ਇਸ ਵਿਸ਼ਵ ਮਹਾਂਮਾਰੀ ਦਾ ਸਾਹਮਣਾ ਕਰਨ ਵਿੱਚ, ਜਿਸ ਸਮਝਦਾਰੀ ਅਤੇ ਧੀਰਜ ਦਿਖਾ ਰਹੇ ਹਨ, ਉਸ ਦੀ ਸ਼ਲਾਘਾ ਪੂਰੀ ਦੁਨੀਆਂ ਦੇ ਵਿੱਚ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸੇ ਪ੍ਰਕਾਰ, ਸਾਵਧਾਨੀ ਅਤੇ ਜ਼ਿੰਮੇਵਾਰੀ ਬਣਾ ਕੇ ਰੱਖੋਂਗੇ।
- ਕੇਵਲ 10 ਦਿਨ ਪਹਿਲਾਂ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਹੋਇਆ ਹੈ ਅਤੇ ਦੇਸ਼ ਵਾਸੀਆਂ ਨੂੰ ਮਾਨ ਮਹਿਸੂਸ ਹੋਇਆ ਹੈ।
- ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੇਸ਼ ਅਤੇ ਨੌਜਵਾਨਾਂ ਦਾ ਭਵਿੱਖ ਉੱਜਲਾ ਹੈ।
- ਲੌਕਡਾਊਨ ਅਤੇ ਇਸ ਤੋਂ ਬਾਅਦ ਲੜੀਵਾਰ ਅਨਲੌਕ ਦੀ ਪ੍ਰਕਿਰਿਆ ਦੌਰਾਨ ਸਾਸ਼ਨ, ਸਿੱਖਿਆ, ਵਪਾਰ, ਦਫ਼ਤਰੀ ਕੰਮਕਾਜ਼ ਅਤੇ ਸਮਾਜਿਕ ਸੰਪਰਕ ਦੇ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਸੂਚਨਾ ਅਤੇ ਸੰਚਾਰ ਤਕਨੀਕ ਨੂੰ ਅਪਣਾਇਆ ਹੈ।
- ਜਨਤਕ ਹਸਪਤਾਲਾਂ ਅਤੇ ਲੈਬਾਂ ਨੇ ਕੋਵਿਡ-19 ਦਾ ਸਾਹਮਣਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
- 74ਵੇਂ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਰਾਸ਼ਟਰਪਤੀ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਵਧਾਈ ਦਿੱਤੀ ਹੈ।
- ਇਸ ਮੌਕੇ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਅਤੇ ਹੋਰ ਜਵਾਨਾਂ ਦੇ ਬਲੀਦਾਨ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੇ ਬਲੀਦਾਨ ਉੱਤੇ ਸਾਨੂੰ ਅੱਜ ਵੀ ਮਾਨ ਹੈ।