ਪੰਜਾਬ

punjab

ETV Bharat / bharat

LIVE: ਖੇਤੀ ਬਿੱਲ 'ਤੇ ਸਿਆਸਤ ਗਰਮ, ਕਿਸਾਨਾਂ ਦੇ ਹੱਕ 'ਚ ਆਏ ਸਿੱਧੂ - ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ

ਫ਼ੋਟੋ
ਫ਼ੋਟੋ

By

Published : Sep 18, 2020, 7:49 AM IST

Updated : Sep 18, 2020, 2:07 PM IST

13:50 September 18

ਕੁਝ ਦਲ ਕਿਸਾਨਾਂ ਨੂੰ ਭੜਕਾ ਰਹੇ ਹਨ, ਇਨ੍ਹਾਂ ਬਿੱਲਾਂ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ : ਪੀਐਮ ਮੋਦੀ

ਪੀਐਮ ਮੋਦੀ ਨੇ ਕਿਸਾਨਾਂ ਨੂੰ ਖੇਤੀ ਆਰਡੀਨੈਂਸਾਂ ਦੇ ਪਾਸ ਹੋਣ ਲਈ ਵਧਾਈ ਦਿੱਤੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਕਿਸਾਨਾਂ ਤੇ ਗਾਹਕਾਂ ਵਿੱਚ ਜੋ ਬਿਚੌਲੀਏ ਹੁੰਦੇ ਹਨ, ਉਹ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਖ਼ੁਦ ਲੈ ਲੈਂਦੇ ਹਨ, ਉਨ੍ਹਾਂ ਤੋਂ ਬਚਾਉਣ ਲਈ ਇਹ ਬਿੱਲ ਲਿਆਉਣੇ ਜ਼ਰੂਰੀ ਸਨ।

13:26 September 18

ਅਸਤੀਫ਼ੇ ਪਿੱਛੇ ਕੋਈ ਸਿਆਸਤ ਨਹੀਂ: ਹਰਸਿਮਰਤ

ਵੀਡੀਓ

ਹਰਸਮਿਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਅਸਤੀਫ਼ੇ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਆ ਕੇ ਅਸਤੀਫ਼ਾ ਦਿੱਤਾ ਹੈ ਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੇ ਮਨ ਵਿੱਚੋਂ ਸ਼ੰਕੇ ਦੂਰ ਨਹੀਂ ਹੋਣਗੇ, ਉਦੋਂ ਤੱਕ ਅੱਗੇ ਬਾਰੇ ਉਨ੍ਹਾਂ ਦੀ ਕੋਈ ਸਲਾਹ ਨਹੀਂ ਹੈ।

12:56 September 18

ਕਿਸਾਨਾਂ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਡਰਾਮੇਬਾਜ਼ੀ ਕਰਾਰ

ਵੀਡੀਓ

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਦੇ ਹਿੱਤਾਂ ਦੀ ਇੰਨੀ ਹੀ ਚਿੰਤਾ ਸੀ ਤਾਂ 3 ਮਹੀਨੇ ਪਹਿਲਾਂ ਜਦੋਂ ਇਹ ਬਿੱਲ ਲਿਆਂਦੇ ਗਏ ਸੀ, ਉਸ ਸਮੇਂ ਅਸਤੀਫਾ ਦੇਣਾ ਚਾਹੀਦਾ ਸੀ। ਪਰ ਹੁਣ ਅਸਤੀਫਾ ਦੇ ਕੇ ਬਾਦਲ ਪਰਿਵਾਰ ਡਰਾਮੇਬਾਜ਼ੀ ਕਰ ਰਿਹਾ ਹੈ। 

12:35 September 18

ਕਿਸਾਨਾਂ ਦਾ ਗੁੱਸਾ ਠੰਡਾ ਕਰਨ ਲਈ ਹਰਸਿਮਰਤ ਬਾਦਲ ਨੇ ਦਿੱਤਾ ਅਸਤੀਫ਼ਾ: ਕਿਸਾਨ

ਵੀਡੀਓ

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਇਹ ਹੀ ਅਕਾਲੀ ਦਲ ਆਰਡੀਨੈਂਸਾਂ ਦੇ ਹੱਕ ਵਿੱਚ ਸੀ ਤੇ ਹੁਣ ਜਦੋਂ ਇਨ੍ਹਾਂ ਨੇ ਕਿਸਾਨਾਂ ਵਿੱਚ ਗੁੱਸਾ ਦੇਖਿਆ ਤਾਂ ਉਨ੍ਹਾਂ ਨੇ ਕਿਸਾਨਾਂ ਦਾ ਗੁੱਸਾ ਠੰਡਾ ਕਰਨ ਲਈ ਮਜਬੂਰ ਵਿੱਚ ਅਸਤੀਫ਼ਾ ਦੇ ਦਿੱਤਾ।

12:21 September 18

ਅਕਾਲੀ ਤੇ ਕਾਂਗਰਸ ਨੇ ਰੰਗ ਬਦਲਣ 'ਚ ਗਿਰਗਿਟ ਨੂੰ ਵੀ ਕੀਤਾ ਸ਼ਰਮਿੰਦਾ: ਭਗਵੰਤ ਮਾਨ

ਭਗਵੰਤ ਮਾਨ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਖੇਤੀ ਆਰਡੀਨੈਂਸਾਂ 'ਤੇ U-Turn ਲੈ ਕੇ... ਰੰਗ ਬਦਲਣ ਵਿੱਚ ਗਿਰਗਿਟ ਨੂੰ ਵੀ ਕੀਤਾ ਸ਼ਰਮਿੰਦਾ।

12:17 September 18

117 ਵਿਧਾਨ ਸਭਾ ਸੀਟਾਂ ਤੇ ਬੀਜੇਪੀ ਦੀ ਤਿਆਰੀ ਸ਼ੁਰੂ : ਮਿੱਤਲ

ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਮਜਬੂਰੀ ਕਰਕੇ ਅਸਤੀਫ਼ਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪੂਰੀ ਸ਼ਿੱਦਤ ਦੇ ਨਾਲ 117 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਆਪਣਾ ਕੰਮ ਕਰੇਗੀ।  

12:09 September 18

ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ: ਕਿਸਾਨ

ਵੀਡੀਓ

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਰੋਪੜ ਦੇ ਵੱਖ-ਵੱਖ ਕਿਸਾਨਾਂ ਨੇ ਇਸ ਅਸਤੀਫ਼ੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤਿੰਨੇ ਆਰਡੀਨੈਂਸ ਕਿਸਾਨ ਵਿਰੋਧੀ ਹਨ। ਇਸ ਨਾਲ ਕਿਸਾਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਨੁਕਸਾਨ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਪੱਖ ਦੇ ਵਿੱਚ ਉੱਤਰੀ ਹੈ। 

11:51 September 18

ਕਿਸਾਨਾਂ ਦੇ ਹੱਕ 'ਚ ਨਿਤਰੇ ਨਵਜੋਤ ਸਿੱਧੂ

ਕਿਸਾਨਾਂ ਦੇ ਹੱਕ ਵਿੱਚ ਆਉਂਦਿਆਂ ਹੋਇਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨ ਸਾਡਾ ਮਾਣ, ਕਿਸਾਨ ਸਾਡੀ ਪਹਿਚਾਣ ਤੇ ਕਿਸਾਨ ਸਾਡੀ ਪੱਗ ਹਨ ਤੇ ਨਾਲ ਹੀ ਕਿਹਾ ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਘਾਓ ਭਰ ਜਾਂਦੇ ਹਨ, ਪਰ ਆਤਮਾ 'ਤੇ ਵਾਰ, ਸਾਡੇ ਅਸਤਿਤਵ ਉੱਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲਦੀ ਹੈ - ਇੰਕਲਾਬ ਜ਼ਿੰਦਾਬਾਦ, ਪੰਜਾਬ, ਪੰਜਾਬੀਅਤ ਤੇ ਹਰ ਪੰਜਾਬੀ ਕਿਸਾਨਾਂ ਦੇ ਨਾਲ।

11:45 September 18

ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਸਰਕਾਰ 'ਤੇ ਸਾਧਿਆ ਨਿਸ਼ਾਨਾ

ਨਵਜੋਤ ਸਿੰਘ ਸਿੱਧੂ ਨੇ ਕਾਫ਼ੀ ਲੰਮੇਂ ਸਮੇਂ ਬਾਅਦ ਸਰਕਾਰ 'ਤੇ ਸ਼ਾਇਰਾਨਾ ਅੰਦਾਜ਼ ਵਿੱਚ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, ਸਰਕਾਰੇਂ ਤਮਾਮ ਉਮਰ ਯਹੀ ਭੂਲ ਕਰਤੀ ਰਹੀ, ਧੂਲ ਉਨਕੇ ਚਿਹਰੇ ਪਰ ਥੀ, ਆਇਨਾ ਸਾਫ਼ ਕਰਤੀ ਰਹੀ।'

11:41 September 18

ਹਰਸਿਮਰਤ ਬਾਦਲ ਨੇ ਮਜਬੂਰੀ 'ਚ ਆ ਕੇ ਦਿੱਤਾ ਅਸਤੀਫ਼ਾ: ਜਾਖੜ

ਵੀਡੀਓ

ਹਰਸਿਮਰਤ ਬਾਦਲ ਦੇ ਅਸਤੀਫ਼ੇ 'ਤੇ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦਾ ਕਿਸਾਨਾਂ ਨਾਲ ਕੋਈ ਪਿਆਰ ਨਹੀਂ ਸੀ, ਇਹ ਸਿਰਫ਼ ਇੱਕ ਮਜਬੂਰੀ ਸੀ। ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਿਸਾਨਾਂ ਨੂੰ 4 ਮਹੀਨਿਆਂ ਤੱਕ ਬੇਵਕੁੱਫ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਜਦੋਂ ਕਿਸਾਨਾਂ ਨੇ ਉਨ੍ਹਾਂ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਤਾਂ ਉਨ੍ਹਾਂ ਨੇ ਮਜਬੂਰੀ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।  

11:19 September 18

ਪੰਜਾਬ ਭਾਜਪਾ ਕੋਰ ਕਮੇਟੀ ਦੀ ਬੈਠਕ ਹੋਈ ਸ਼ੁਰੂ

ਪੰਜਾਬ ਭਾਜਪਾ ਨੇ ਕੋਰ ਗਰੁੱਪ ਦੀ ਕੋਰ ਕਮੇਟੀ ਦੀ ਬੈਠਕ ਸ਼ੁਰੂ ਹੋ ਗਈ ਹੈ। ਇਹ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀ ਹੈ।

10:28 September 18

ਕਿਸਾਨਾਂ ਨੇ ਆਰਡੀਨੈਂਸਾਂ ਦੇ ਵਿਰੋਧ 'ਚ 24 ਤੋਂ 26 ਸਤੰਬਰ ਤੱਕ 'ਰੇਲ ਰੋਕੋ' ਅੰਦੋਲਨ ਦਾ ਕੀਤਾ ਫੈਸਲਾ

ਵੀਡੀਓ

ਕਿਸਾਨਾਂ ਨੇ ਆਰਡੀਨੈਂਸਾਂ ਦੇ ਵਿਰੋਧ 'ਚ 24 ਤੋਂ 26 ਸਤੰਬਰ ਤੱਕ 'ਰੇਲ ਰੋਕੋ' ਅੰਦੋਲਨ ਦਾ ਕੀਤਾ ਫੈਸਲਾ

10:14 September 18

ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਭਾਜਪਾ ਦੀ ਸੱਦੀ ਬੈਠਕ

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਭਾਜਪਾ ਵਿੱਚ ਹਲਚਲ ਤੇਜ਼ ਹੋ ਗਈ ਹੈ ਤੇ ਹੁਣ ਪੰਜਾਬ ਭਾਜਪਾ ਨੇ ਕੋਰ ਗਰੁੱਪ ਦੀ 11 ਵਜੇ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ। ਇਹ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਇਸ ਸਬੰਧੀ ਮਦਨ ਮੋਹਨ ਮਿੱਤਲ ਨੇ ਦਿੱਤੀ ਜਾਣਕਾਰੀ।

09:59 September 18

ਬਾਦਲ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ

ਕਿਸਾਨ

ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਇੱਕ ਪਿੰਡ ਅੱਕਾਵਾਲੀ ਦੇ ਕਿਸਾਨ ਪ੍ਰੀਤਮ ਸਿੰਘ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਨਸਾ ਦੇ ਪਿੰਡ ਅੱਕਾਵਾਲੀ ਦੇ ਰਹਿਣ ਵਾਲੇ ਕਿਸਾਨ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਜ਼ਹਿਰ ਪੀਣ ਤੋਂ ਬਾਅਦ ਕਿਸਾਨਾਂ ਨੇ ਉਸ ਨੂੰ  ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਇਸ ਤੋਂ ਪਹਿਲਾਂ ਬਾਦਲ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਸੀ, ਫਿਲਹਾਲ ਉਸ ਦਾ ਇਲਾਜ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ, ਹਾਲਤ ਗੰਭੀਰ ਬਣੀ ਹੋਈ ਹੈ।

09:34 September 18

ਦੁਸ਼ਯੰਤ ਚੌਟਾਲਾ 'ਤੇ ਵਧਿਆ ਅਸਤੀਫ਼ੇ ਦਾ ਦਬਾਅ

ਹਰਸਿਮਰਤ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ 'ਤੇ ਵਧਿਆ ਅਸਤੀਫ਼ੇ ਦਾ ਦਬਾਅ, ਵਿਰੋਧੀਆਂ ਦਾ ਨਿਸ਼ਾਨਾ ਕਿਸਾਨਾਂ ਦੇ ਹੱਕਾਂ ਲਈ ਤੁਹਾਨੂੰ ਵੀ ਘੱਟੋਂ ਘੱਟ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

09:17 September 18

5 ਮਹੀਨੇ ਬਾਅਦ ਵਿਰੋਧ ਹੁੰਦਾ ਦੇਖ ਵਜ਼ਾਰਤ ਤੋਂ ਦਿੱਤਾ ਅਸਤੀਫਾ: ਵੇਰਕਾ

ਵੀਡੀਓ

ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਦੇਰ ਨਾਲ ਹੀ ਲਿਆ ਪਰ ਚੰਗਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਨੂੰ 5 ਮਹੀਨਿਆਂ ਬਾਅਦ ਕਿਸਾਨਾਂ ਦੀ ਯਾਦ ਆਈ ਹੈ। 

09:12 September 18

ਹਰਸਿਮਰਤ ਬਾਦਲ ਦੇ ਅਸਤੀਫੇ ਤੇ ਕੈਪਟਨ ਦਾ ਬਿਆਨ, ਕਿਹਾ 'TOO LITTLE TOO LATE'

ਹਰਸਿਮਰਤ ਬਾਦਲ ਦੇ ਅਸਤੀਫੇ ਤੇ ਕੈਪਟਨ ਦਾ ਬਿਆਨ, ਕਿਹਾ 'TOO LITTLE TOO LATE'

08:59 September 18

ਖੇਤੀਬਾੜੀ ਬਿੱਲ ਪਾਸ ਹੋਣ ਦੇ ਵਿਰੋਧ 'ਚ ਕੁਲਜੀਤ ਨਾਗਰਾ ਨੇ ਦਿੱਤਾ ਅਸਤੀਫ਼ਾ

ਫ਼ੋਟੋ

ਲੋਕ ਸਭਾ 'ਚ ਖੇਤੀਬਾੜੀ ਬਿੱਲ ਪਾਸ ਹੋਣ ਮਗਰੋਂ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਬਿੱਲ ਦੇ ਵਿਰੋਧ 'ਚ ਅਸਤੀਫਾ ਦੇ ਦਿੱਤਾ ਹੈ।


 

08:26 September 18

ਸੰਘਰਸ਼ ਅਜੇ ਸ਼ੁਰੂ ਹੋਇਆ ਹੈ, ਕਿਸਾਨੀ ਨਾਲ ਖੜ੍ਹੇ ਹੋਣ 'ਤੇ ਮਾਣ ਹੈ: ਹਰਸਿਮਰਤ

ਵੀਡੀਓ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਭੈਣ, ਕਿਸਾਨਾਂ ਦੀ ਧੀ ਨੇ ਕਿਸਾਨਾਂ ਦੇ ਹੱਕਾਂ ਵਿੱਚ ਅਵਾਜ਼ ਚੁੱਕਣ ਲਈ ਅਸਤੀਫ਼ਾ ਦਿੱਤਾ ਹੈ।

07:54 September 18

ਹਰਸਿਮਰਤ ਬਾਦਲ ਨੇ ਦਬਾਅ 'ਚ ਆ ਕੇ ਦਿੱਤਾ ਅਸਤੀਫ਼ਾ: ਭਾਜਪਾ ਬੁਲਾਰਾ

ਫ਼ੋਟੋ

ਆਰਥਿਕ ਮਾਮਲਿਆਂ ਬਾਰੇ ਭਾਜਪਾ ਦੇ ਬੁਲਾਰੇ ਗੋਪਾਲ ਕ੍ਰਿਸ਼ਨ ਅਗਰਵਾਲ ਨੇ ਦੱਸਿਆ, “ਵੀਰਵਾਰ ਨੂੰ ਸੰਸਦ ਵਿੱਚ ਪਾਸ ਕੀਤੇ ਗਏ 3 ਖੇਤੀਬਾੜੀ ਬਿੱਲਾਂ ਦਾ ਕਿਸਾਨਾਂ ਦਾ ਫਾਇਦਾ ਹੋਵੇਗਾ। ਪਰ ਜਿਸ ਤਰ੍ਹਾਂ ਕਾਂਗਰਸ ਨੇ ਪੰਜਾਬ ਵਿੱਚ ਝੂਠ ਫੈਲਾਇਆ ਹੈ, ਤਾਂ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਸਥਾਨਕ ਰਾਜਨੀਤੀ ਦੇ ਦਬਾਅ ਵਿੱਚ ਆ ਗਈ ਹੈ। ਇਸ ਲਈ ਹਰਸਿਮਰਤ ਕੌਰ ਨੇ ਅਸਤੀਫ਼ਾ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਬਿੱਲਾਂ ਤੋਂ ਕੀ ਫ਼ਾਇਦਾ ਹੋਵੇਗਾ।

07:42 September 18

LIVE: ਖੇਤੀ ਬਿੱਲ 'ਤੇ ਸਿਆਸਤ ਗਰਮ, ਕਿਸਾਨਾਂ ਦੇ ਹੱਕ 'ਚ ਆਏ ਸਿੱਧੂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਦੀ ਸਲਾਹ ਮੁਤਾਬਕ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਕੇਂਦਰੀ ਮੰਤਰੀ ਮੰਡਲ ਤੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ।

ਇਸ ਦੌਰਾਨ ਰਾਸ਼ਟਰਪਤੀ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਕਾਰਜਭਾਰ ਕੈਬਨਿਟ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਆਪਣੇ ਮੌਜੂਦਾ ਪੋਰਟਫੋਲੀਓ ਤੋਂ ਇਲਾਵਾ ਸੌਪਣ ਦੇ ਨਿਰਦੇਸ਼ ਦਿੱਤੇ ਹਨ।

ਨਰਿੰਦਰ ਮੋਦੀ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੇ ਮੰਤਰੀ ਨੇ ਵੀਰਵਾਰ ਨੂੰ ਖੇਤਾਂ ਬਿੱਲਾਂ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ।

ਟਵਿੱਟਰ 'ਤੇ ਆਪਣੇ ਅਸਤੀਫੇ ਬਾਰੇ ਦੱਸਦਿਆਂ ਕੌਰ ਨੇ ਕਿਹਾ, "ਮੈਂ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਕਾਨੂੰਨ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਕਿਸਾਨਾਂ ਨਾਲ ਉਨ੍ਹਾਂ ਦੀ ਧੀ ਅਤੇ ਭੈਣ ਵਜੋਂ ਖੜੇ ਹੋਣ ਲਈ ਮਾਣ ਹੈ।"

ਹਾਲਾਂਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਹੈ, ਅਕਾਲੀ-ਭਾਜਪਾ ਗੱਠਜੋੜ ਜਾਰੀ ਰਹੇਗਾ।

ਪ੍ਰਧਾਨ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿਚ ਬੀਬਾ ਬਾਦਲ ਨੇ ਕਿਹਾ ਕਿ ਵਿਵਾਦਪੂਰਨ ਬਿੱਲਾਂ ਨੂੰ ਕਿਸਾਨਾਂ ਦੇ ਖਦਸ਼ਿਆਂ ਦਾ ਹੱਲ ਕੀਤੇ ਬਿਨ੍ਹਾਂ ਅੱਗੇ ਵਧਾਉਣ ਦੇ ਭਾਰਤ ਸਰਕਾਰ ਦੇ ਫੈਸਲੇ, ਜਿਸਦਾ ਸ਼੍ਰੋਮਣੀ ਅਕਾਲੀ ਦਲ ਹਿੱਸਾ ਨਹੀਂ ਬਣੇਗਾ, ਕਿਸਾਨ ਵਿਰੋਧੀ ਹੈ।

Last Updated : Sep 18, 2020, 2:07 PM IST

ABOUT THE AUTHOR

...view details