ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ ਜਿਸ ਦੇ ਲਈ ਨਿਲਾਮੀ ਦਸਤਾਵੇਜ਼ ਵੀ ਜਾਰੀ ਕਰ ਦਿੱਤੇ ਹਨ। ਦਸਤਾਵੇਜ਼ਾਂ ਮੁਤਾਬਕ ਏਅਰ ਇੰਡੀਆ ਆਪਣੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈਸ ਵਿੱਚ 100% ਹਿੱਸੇਦਾਰੀ ਅਤੇ ਇੱਕ ਸਾਂਝੇ ਉੱਦਮ ਏਅਰ ਇੰਡੀਆ ਐਸਏਟੀਐਸ ਦੀ ਵੀ 50% ਹਿੱਸੇਦਾਰੀ ਵੇਚੇਗੀ। ਇਸ ਤੋਂ ਇਲਾਵਾ, ਨਿਲਾਮੀ ਵਿੱਚ ਏਅਰ ਲਾਈਨ ਦੇ ਪ੍ਰਬੰਧਕੀ ਨਿਯੰਤਰਣ ਨੂੰ ਵੀ ਨਿਰਧਾਰਤ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਏਅਰ ਇੰਡੀਆ 'ਚ ਆਪਣੀ ਹਿੱਸੇਦਾਰੀ ਨੂੰ ਵੇਚਣ ਲਈ ਨਿਲਾਮੀ ਕੀਤੀ ਜਾਵੇਗੀ। ਇਸ 'ਚ ਨਿਲਾਮੀ ਕਰਨ ਦੀ ਆਖਰੀ ਤਾਰੀਕ 17 ਮਾਰਚ 2020 ਰੱਖੀ ਗਈ ਹੈ।