ਪੰਜਾਬ

punjab

ETV Bharat / bharat

ਅਨੋਖੇ ਸਟ੍ਰੈਚਰ 'ਤੇ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ - Visakhapatnam

ਵਿਸ਼ਾਖਾਪਟਨਮ ਵਿੱਚ ਇੱਕ ਗਰਭਵਤੀ ਔਰਤ ਨੂੰ ਇਲਾਜ ਲਈ ਅਨੋਖੇ ਢੰਗ ਨਾਲ ਹਸਪਤਾਲ ਪਹੁੰਚਾਇਆ ਗਿਆ। ਗਰਭਤੀ ਮਹਿਲਾ ਨੂੰ 6 ਕਿਲੋਮੀਟਰ ਦੂਰ ਕੇਜੇ ਪੁਰਮ ਹਸਪਤਾਲ ਲਈ ਲੱਕੜ ਅਤੇ ਕਪੜੇ ਦੇ ਸਟ੍ਰੈਚਰ ਬਣਾਇਆ ਗਿਆ।

ਫੋਟੋ

By

Published : Jul 22, 2019, 9:12 PM IST

ਵਿਸ਼ਾਖਾਪਟਨਮ : ਵਿਸ਼ਾਖਾਪਟਨਮ ਵਿੱਚ ਇੱਕ ਗਰਭਵਤੀ ਔਰਤ ਨੂੰ ਇਲਾਜ ਲਈ 6 ਕਿਲੋਮੀਟਰ ਦੂਰ ਕੇਜੇ ਪੁਰਮ ਹਸਪਤਾਲ ਲਈ ਲੱਕੜ ਅਤੇ ਕਪੜੇ ਦੇ ਸਟ੍ਰੈਚਰ ਬਣਾਇਆ ਗਿਆ। ਇਹ ਘਟਨਾ ਪਿੰਡ ਕੋਟਵਾਸਾ ਦੀ ਹੈ। ਇੱਥੇ ਖ਼ਰਾਬ ਸੜਕਾਂ ਹੋਣ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵੀਡੀਓ

ਗਰਭਵਤੀ ਮਹਿਲਾ ਨੂੰ ਡਿਲਵਰੀ ਲਈ ਪਿੰਡ ਤੋਂ ਛੇ ਕਿਲੋਮੀਟਰ ਦੂਰ ਕੇਜੇ ਪੁਰਮ ਹਸਪਤਾਲ ਵਿੱਚ ਲੱਕੜ ਅਤੇ ਕਪੜੇ ਨਾਲ ਬਣੇ ਅਨੋਖੇ ਸਟ੍ਰੈਚਰ ਉੱਤੇ ਲਿਜਾਇਆ ਗਿਆ। ਗਰਭਵਤੀ ਮਹਿਲਾ ਦੇ ਨਾਲ ਪਿੰਡ ਦੀਆਂ ਤਿੰਨ ਹੋਰ ਮਹਿਲਾਵਾਂ ਅਤੇ ਕੁਝ ਪੁਰਸ਼ ਸਨ। ਇਸ ਦੌਰਾਨ ਸਫ਼ਰ ਤੈਅ ਕਰਨ ਲਈ ਗਰਭਵਤੀ ਮਹਿਲਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੇ ਲੱਕੜ ਦੇ ਇੱਕ ਮਜ਼ਬੂਤ ਡੰਡੇ ਉੱਤੇ ਕਪੜਾ ਬੰਨ ਕੇ ਸਟ੍ਰੈਚਰ ਤਿਆਰ ਕੀਤਾ ਸੀ। ਇਸ ਸਟ੍ਰੈਚਰ ਦੀ ਮਦਦ ਨਾਲ ਚਿੱਕੜ ਭਰੀ ਸੜਕਾਂ ਨੂੰ ਪਾਰ ਕਰਕੇ ਗਰਭਵਤੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਹਸਪਤਾਲ ਪੁੱਜ ਕੇ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਡਾਕਟਰਾਂ ਵੱਲੋਂ ਦੋਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਹੀ ਢੰਗ ਨਾਲ ਸੜਕਾਂ ਨਾ ਤਿਆਰ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਖ਼ਰਾਬ ਅਤੇ ਚਿੱਕੜ ਨਾਲ ਭਰੀਆਂ ਸੜਕਾਂ ਉੱਤੇ ਚੱਲਣ ਲਈ ਮਜਬੂਰ ਹਨ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਇਸ ਪਰੇਸ਼ਾਨੀ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ABOUT THE AUTHOR

...view details