ਪੰਜਾਬ

punjab

ETV Bharat / bharat

ਗਰਭਵਤੀ ਪਤਨੀ ਅਤੇ ਧੀ ਨੂੰ ਰੱਸੀ ਦੀ ਰੇਹੜੀ ਨਾਲ ਖਿੱਚ ਕੇ ਤੈਅ ਕੀਤਾ 800 ਕਿਲੋਮੀਟਰ ਦਾ ਸਫ਼ਰ

ਤਾਲਾਬੰਦੀ ਨੇ ਮਜ਼ਦੂਰਾਂ ਲਈ ਬਹੁਤ ਮੁਸੀਬਤ ਲਿਆਂਦੀ ਹੈ। ਇਸ ਦਾ ਇੱਕ ਨਜ਼ਾਰਾ ਬਾਲਾਘਾਟ ਜ਼ਿਲ੍ਹੇ ਦੇ ਰਾਜੇਗਾਓਂ ਸਰਹੱਦ 'ਤੇ ਦੇਖਣ ਨੂੰ ਮਿਲਿਆ।

Pregnant wife, accompanied by daughter ropes covered 800 km journey
ਗਰਭਵਤੀ ਪਤਨੀ , ਨਾਲ ਧੀ ਰੱਸੀ ਦੀ ਰੇਹੜੀ ਨਾਲ ਤੈਅ ਕੀਤਾ 800 ਕਿਲੋਮੀਟਰ ਦਾ ਸਫ਼ਰ

By

Published : May 14, 2020, 5:11 PM IST

ਬਾਲਾਘਾਟ: ਤਾਲਾਬੰਦੀ ਕਾਰਨ ਕਈ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਜਾ ਰਹੇ ਹਨ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਬਾਲਾਘਾਟ ਨੇੜੇ ਲਾਂਜੀ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਮਜ਼ਬੂਰ ਪਿਤਾ ਆਪਣੀ ਛੋਟੀ ਧੀ ਅਤੇ ਗਰਭਵਤੀ ਪਤਨੀ ਨੂੰ 800 ਕਿਲੋਮੀਟਰ ਦੂਰ ਇੱਕ ਹੱਥ ਨਾਲ ਬਣੀ ਰੇਹੜੀ ਨੂੰ ਰੱਸੀ ਨਾਲ ਖਿੱਚ ਕੇ ਲਿਆਉਂਦਾ ਵੇਖਿਆ ਗਿਆ। ਰਾਮੂ ਨਾਮ ਦੇ ਇਸ ਮਜ਼ਦੂਰ ਨੇ ਦੱਸਿਆ ਕਿ, ਉਹ ਹੈਦਰਾਬਾਦ ਤੋਂ ਪੈਦਲ ਆ ਰਿਹਾ ਸੀ ਅਤੇ ਉਹ ਕੁੰਡੇਮੋਹਾਗਾਓਂ ਦਾ ਵਸਨੀਕ ਹੈ। ਇਸ ਦੌਰਾਨ ਉਸ ਨੂੰ ਰਸਤੇ ਵਿੱਚ ਕੋਈ ਸਹਾਇਤਾ ਨਹੀਂ ਮਿਲੀ।

ਗਰਭਵਤੀ ਪਤਨੀ , ਨਾਲ ਧੀ ਰੱਸੀ ਦੀ ਰੇਹੜੀ ਨਾਲ ਤੈਅ ਕੀਤਾ 800 ਕਿਲੋਮੀਟਰ ਦਾ ਸਫ਼ਰ

ਰਾਮੂ ਨੇ ਦੱਸਿਆ ਕਿ ਜਦੋਂ ਉਸ ਨੂੰ ਹੈਦਰਾਬਾਦ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਤਾਂ ਉਸ ਨੇ ਕਈ ਲੋਕਾਂ ਨੂੰ ਘਰ ਵਾਪਸ ਭੇਜਣ ਲਈ ਕਿਹਾ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਕੁਝ ਦੂਰੀ ਤੱਕ, ਰਾਮੂ ਆਪਣੀ ਦੋ ਸਾਲਾਂ ਦੀ ਧੀ ਨੂੰ ਆਪਣੀ ਗੋਦ ਵਿੱਚ ਅਤੇ ਆਪਣੀ ਗਰਭਵਤੀ ਪਤਨੀ ਨੂੰ ਸਮਾਨ ਚੁੱਕ ਕੇ ਤੁਰਦਾ ਰਿਹਾ। ਪਰ ਜਦੋਂ ਉਹ ਦੋਵੇਂ ਥੱਕ ਗਏ, ਤਾਂ ਉਸ ਨੇ ਇੱਕ ਰੱਸੀ ਨਾਲ ਇੱਕ ਰੇਹੜੀ ਬਣਾਈ ਅਤੇ ਆਪਣੀ ਪਤਨੀ ਅਤੇ ਧੀ ਨੂੰ ਇਸ ਰੇਹੜੀ 'ਤੇ ਖਿੱਚ ਦੇ ਹੋਏ, 17 ਦਿਨਾਂ ਵਿੱਚ 800 ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਬਾਲਾਘਾਟ ਪਹੁੰਚ ਗਿਆ।

ਬਾਲਾਘਾਟ ਦੀ ਰਾਜੇਗਾਉਂ ਸਰਹੱਦ 'ਤੇ ਮੌਜੂਦ ਪੁਲਿਸ ਮੁਲਾਜ਼ਮ ਇਹ ਨਜ਼ਾਰਾ ਵੇਖ ਹੈਰਾਨ ਰਹਿ ਗਏ। ਪੁਲਿਸ ਨੇ ਇਸ ਜੋੜੇ ਦੀ ਜਾਂਚ ਕਰਵਾ ਕੇ ਉਨ੍ਹਾਂ ਲਈ ਇੱਕ ਨਿੱਜੀ ਵਾਹਨ ਦਾ ਪ੍ਰਬੰਧ ਕਰ ਇਨ੍ਹਾਂ ਨੂੰ ਪਿੰਡ ਭੇਜ ਦਿੱਤਾ। ਲਾਂਜੀ ਦੇ ਐਸਡੀਓਪੀ ਨੇ ਦੱਸਿਆ ਕਿ ਬਾਲਾਘਾਟ ਦੀ ਸਰਹੱਦ 'ਤੇ ਇੱਕ ਮਜ਼ਦੂਰ ਮਿਲਿਆ, ਜੋ ਆਪਣੀ ਪਤਨੀ ਧਨਵੰਤੀ ਨਾਲ ਹੈਦਰਾਬਾਦ ਤੋਂ ਪੈਦਲ ਆ ਰਿਹਾ ਸੀ।

ABOUT THE AUTHOR

...view details