ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਨੂੰ 'ਅਸਫ਼ਲ' ਕਰਾਰ ਦੇਣ ਦੀ ਨਿਖੇਧੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਪੁੱਛਿਆ ਕਿ ਜੇ ਤਾਲਾਬੰਦੀ ਕੋਈ ਹੱਲ ਨਹੀਂ ਹੈ ਤਾਂ ਤੁਹਾਡੀ ਸੂਬਾ ਸਰਕਾਰਾਂ ਨੇ ਇਸ ਨੂੰ ਕਿਉਂ ਲਾਗੂ ਕੀਤਾ?
ਕੇਂਦਰੀ ਮੰਤਰੀ ਨੇ ਕਿਹਾ, "ਰਾਹੁਲ ਗਾਂਧੀ ਨੇ ਪਹਿਲਾਂ ਕਿਹਾ ਸੀ ਕਿ ਤਾਲਾਬੰਦੀ ਕੋਵਿਡ-19 ਲਈ ਕੋਈ ਹੱਲ ਨਹੀਂ। ਪੰਜਾਬ ਅਤੇ ਰਾਜਸਥਾਨ ਨੇ ਸਭ ਤੋਂ ਪਹਿਲਾਂ ਤਾਲਾਬੰਦੀ ਲਾਗੂ ਕੀਤੀ ਸੀ। ਮਹਾਰਾਸ਼ਟਰ ਨੇ 31 ਮਈ ਤੱਕ ਵਾਧਾ ਕੀਤਾ ਸੀ। ਕੀ ਤੁਹਾਡੇ ਮੁੱਖ ਮੰਤਰੀ ਤੁਹਾਡੀ ਗੱਲ ਨਹੀਂ ਸੁਣਦੇ ਹਨ?"
ਦੱਸਣਯੋਗ ਹੈ ਕਿ ਰਵੀ ਸ਼ੰਕਰ ਪ੍ਰਸਾਦ ਵੱਲੋਂ ਇਹ ਟਿੱਪਣੀ ਕਾਂਗਰਸੀ ਆਗੂ ਵੱਲੋਂ ਤਾਲਾਬੰਦੀ ਨੂੰ ਅਸਫ਼ਲ ਕਰਾਰ ਦੇਣ ਤੋਂ ਇੱਕ ਦਿਨ ਬਾਅਦ ਆਇਆ ਹੈ।