ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਹਾਲਾਂਕਿ ਅਜੇ ਵੀ ਉਹ ਵੈਂਟੀਲੇਟਰ ਤੇ ਹਨ। ਉਨ੍ਹਾਂ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਪਿਤਾ ਉੱਤੇ ਇਲਾਜ ਦਾ ਸਹੀ ਅਸਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਸਾਬਕਾ ਰਾਸ਼ਟਰਪਤੀ ਦੀ ਹਾਲਤ ਸਥਿਰ, ਇਲਾਜ ਦਾ ਹੋ ਰਿਹਾ ਅਸਰ - ਪ੍ਰਣਬ ਮੁਖਰਜੀ
ਕਈ ਦਿਨਾਂ ਤੋਂ ਵੈਂਟੀਲੇਟਰ ਸਪੋਟ ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਉੱਤੇ ਇਲਾਜ ਦਾ ਸਕਾਰਤਮਕ ਅਸਰ ਹੋ ਰਿਹਾ ਹੈ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਅਭਿਜੀਤ ਮੁਖਰਜੀ ਨੇ ਸਾਂਝੀ ਕੀਤੀ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਬੇਟੇ ਨੇ ਟਵੀਟ ਕਰ ਕਿਹਾ, "ਮੇਰੇ ਪਿਤਾ ਦੀ ਸਿਹਤ ਹੁਣ ਸਥਿਰ ਹੈ, ਉਨ੍ਹਾਂ ਦੀ ਸਿਹਤ ਵਿੱਚ ਸਕਾਰਾਤਮਕ ਸੰਕੇਤ ਵੇਖੇ ਜਾ ਰਹੇ ਹਨ।"
ਜ਼ਿਕਰ ਕਰ ਦਈਏ ਕਿ 84 ਸਾਲਾ ਪ੍ਰਣਬ ਮੁਖਰਜੀ ਕੋਰੋਨਾ ਨਾਲ ਪ੍ਰਭਾਵਿਤ ਪਾਏ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਬ੍ਰੇਨ ਸਰਜਰੀ ਕੀਤੀ ਗਈ ਅਤੇ ਉਹ ਪਹਿਲਾਂ ਵੀ ਕਈ ਬਿਮਾਰੀਆਂ ਨਾਲ ਪੀੜਤ ਹਨ ਇਸ ਲਈ ਉਨ੍ਹਾਂ ਨੂੰ ਦਿੱਲੀ ਦੇ ਆਰਮੀ ਰਿਸਰਚ ਐਂਡ ਰੇਫੇਰਲ ਹਸਰਤਾਲ ਵਿੱਚ ਵੈਂਟੀਲੇਟਰ ਸਪੋਟ ਉੱਤੇ ਰੱਖਿਆ ਗਿਆ ਹੈ। ਉਹ ਪਹਿਲਾਂ ਵੀ ਕਈ ਬਿਮਾਰੀਆਂ ਨਾਲ ਪੀੜਤ ਹਨ ਇਸ ਲਈ ਸਿਹਤ ਮਾਹਰਾਂ ਵੱਲੋਂ ਉਨ੍ਹਾਂ ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।