ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਲਾਕੋਟ 'ਤੇ ਦਿੱਤੇ ਬਿਆਨ ਤੋਂ ਬਾਅਦ ਉਨ੍ਹਾਂ ਦਾ ਕਾਫ਼ੀ ਮਜ਼ਾਕ ਉਡਾਇਆ ਗਿਆ। ਹੁਣ ਇੱਕ ਵਾਰ ਮੁੜ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਸਾਲ 1987-88 ਵਿੱਚ ਈ-ਮੇਲ ਅਤੇ ਡਿਜੀਟਲ ਕੈਮਰੇ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੇ ਇਸੇ ਬਿਆਨ 'ਤੇ ਅਦਾਕਾਰ ਪ੍ਰਕਾਸ਼ ਰਾਜ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਪ੍ਰਕਾਸ਼ ਰਾਜ ਨੇ ਟਵੀਟ ਕਰਦਿਆਂ ਲਿਖਿਆ, "ਸਾਨੂੰ ਜਿੱਥੋਂ ਤੱਕ ਜਾਣਕਾਰੀ ਹੈ ਤਾਂ ਅਜਿਹਾ 1990 ਦੇ ਦਹਾਕੇ 'ਚ ਹੋਇਆ ਸੀ ਪਰ ਸਾਡੇ ਚੌਂਕੀਦਾਰ ਕੋਲ ਡਿਜੀਟਲ ਕੈਮਰੇ ਅਤੇ ਈ-ਮੇਲ ਦੀ ਜਾਣਕਾਰੀ 1980 ਦੇ ਦਹਾਕੇ 'ਚ ਹੀ ਹੋ ਗਈ ਸੀ। ਹਾਲਾਂਕਿ ਉਹ ਉਸ ਸਮੇਂ ਜੰਗਲ 'ਚ ਸਨ, ਮਹਾਭਾਰਤ ਪੜ੍ਹਦੇ ਹੋਏ...ਬੱਦਲਾਂ 'ਚ ਘਿਰੇ...ਉੁੱਲੂ ਬਨਾਉਣ ਦੀ ਵੀ ਹੱਦ ਹੁੰਦੀ ਹੈ।"