ਪਟਨਾ : ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਬਾਬਾ ਰਾਮਦੇਵ ਤੋਂ ਬਾਅਦ ਹੁਣ ਸਾਧਵੀ ਪ੍ਰਗਿਆ ਠਾਕੁਰ ਭੋਪਾਲ ਤੋਂ ਲੋਕਸਭਾ ਚੋਣ ਲੜ ਰਹੇ ਹਨ। ਹਾਲ ਹੀ ਵਿੱਚ ਬਾਬਾ ਰਾਮਦੇਵ ਨੇ ਪ੍ਰਗਿਆ ਠਾਕੁਰ ਦਾ ਸਮਰਥਨ ਕਰਦੇ ਹੋਏ ਇੱਕ ਵੱਡਾ ਬਿਆਨ ਦਿੱਤਾ ਹੈ।
ਜੇਲ 'ਚ ਮਿਲੇ ਤਸੀਹਿਆਂ ਕਾਰਨ ਸਾਧਵੀ ਪ੍ਰਗਿਆ ਨੂੰ ਹੋਇਆ ਕੈਂਸਰ : ਬਾਬਾ ਰਾਮਦੇਵ - BJP
ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਭੋਪਾਲ ਤੋਂ ਲੋਕਸਭਾ ਚੋਣ ਲੜ ਰਹੀ ਹੈ। ਯੋਗ ਗੁਰੂ ਬਾਬਾ ਰਾਮਦੇਵ ਨੇ ਸਾਧਵੀ ਪ੍ਰਗਿਆ ਠਾਕੁਰ ਦਾ ਸਮਰਥਨ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ। ਇਸ 'ਚ ਉਨ੍ਹਾਂ ਨੇ ਪ੍ਰਗਿਆ ਨੂੰ ਰਾਸ਼ਟਰਵਾਦੀ ਕਰਾਰ ਦਿੰਦੇ ਹੋਏ ਮਹਿਜ ਸ਼ੱਕ ਦੇ ਆਧਾਰ 'ਤੇ ਤਸੀਹੇ ਦੇਣ ਦੀ ਗੱਲ ਕਹੀ ਹੈ। ਰਾਮਦੇਵ ਨੇ ਇਹ ਬਿਆਨ ਪਟਨਾ ਸਾਹਿਬ ਵਿਖੇ ਦਿੱਤਾ ਜਿਥੇ ਉਹ ਲੋਕਸਭਾ ਸੀਟ ਦੇ ਉਮੀਦਵਾਰ 'ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਪੁੱਜੇ ਸਨ।
ਜਾਣਕਾਰੀ ਮੁਤਾਬਕ ਬਾਬਾ ਰਾਮਦੇਵ ਪਟਨਾ ਸਾਹਿਬ ਤੋਂ ਲੋਕਸਭਾ ਸੀਟ ਦੇ ਉਮੀਦਵਾਰ 'ਤੇ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ 'ਤੇ ਪਟਨਾ ਪੁੱਜੇ। ਇਥੇ ਉਨ੍ਹਾਂ ਨੇ ਸਾਧਵੀ ਪ੍ਰਗਿਆ ਠਾਕੁਰ ਦਾ ਸਮਰਥਨ ਵਿੱਚ ਬੋਲਦੇ ਹੋਏ ਕਿਹਾ "ਸਾਧਵੀ ਪ੍ਰਗਿਆ ਇੱਕ ਰਾਸ਼ਟਰਵਾਦੀ ਮਹਿਲਾ ਹੈ। ਮਹਿਜ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 9 ਸਾਲਾਂ ਤੱਕ ਜੇਲ ਵਿੱਚ ਰੱਖਿਆ ਗਿਆ। ਇਥੇ ਉਨ੍ਹਾਂ ਨੂੰ ਲਗਾਤਾਰ ਮਾਨਸਿਕ ਅਤੇ ਸ਼ਰੀਰਕ ਤੌਰ 'ਤੇ ਤਸੀਹੇ ਦਿੱਤੇ ਗਏ ਜਿਵੇਂ ਕਿ ਉਹ ਕੋਈ ਅੱਤਵਾਦੀ ਹੋਣ। ਇਸ ਕਾਰਨ ਉਨ੍ਹਾਂ ਨੂੰ ਭਾਰੀ ਤਣਾਅ ਨਾਲ ਗੁਜ਼ਰਨਾ ਪਿਆ। ਉਹ ਕਮਜ਼ੋਰ ਹੋ ਗਈ ਅਤੇ ਉਨ੍ਹਾਂ ਨੂੰ ਕੈਂਸਰ ਹੋ ਗਿਆ। ਉਹ ਕੋਈ ਅੱਤਵਾਦੀ ਨਹੀਂ ਸਗੋਂ ਇੱਕ ਰਾਸ਼ਟਰਵਾਦੀ ਮਹਿਲਾ ਹੈ।"
ਐਸਟੀਏ ਦੇ ਮੁੱਖੀ ਹੇਮੰਤ ਕਰਕਰੇ ਦੀ ਮੌਤੇ ਉੱਤੇ ਸਾਧਵੀ ਵੱਲੋਂ ਦਿੱਤੇ ਬਿਆਨ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਸਾਨੂੰ ਮਹਿਲਾਵਾਂ ਪ੍ਰਤੀ ਨਿਮਰਤਾ ਵਿਖਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਦਰਦ ਅਤੇ ਕੜਵਾਹਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਅਜਿਹਾ ਬਿਆਨ ਕਿਉਂ ਦਿੱਤਾ ਹੋਵੇਗਾ। ਹੇਮੰਤ ਕਰਕਰੇ ਨੂੰ ਉਨ੍ਹਾਂ ਉੱਤੇ 'ਹਿੰਦੂ ਅੱਤਵਾਦੀ' ਹੋਣ ਦਾ ਸ਼ੱਕ ਸੀ।