ਨਵੀਂ ਦਿੱਲੀ: ਆਪਣੇ ਭੜਕਾਊ ਅਤੇ ਵਿਵਾਦਤ ਬਿਆਨਾਂ ਕਾਰਨ ਅਕਸਰ ਚਰਚਾ 'ਚ ਰਹਿਣ ਵਾਲੀ ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ਇਸ ਵਾਰ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ 'ਦੇਸ਼ ਭਗਤ' ਦੱਸਿਆ ਹੈ। ਪ੍ਰਗਿਆ ਨੇ ਲੋਕ ਸਭਾ 'ਚ ਬੁੱਧਵਾਰ ਨੂੰ ਨਾਥੂਰਾਮ ਗੋਡਸੇ ਨੂੰ 'ਦੇਸ਼ ਭਗਤ' ਕਰਾਰ ਦਿੱਤਾ ਜਿਸ ਦਾ ਕਾਂਗਰਸ ਨੇ ਸਖ਼ਤ ਵਿਰੋਧ ਕੀਤਾ ਹੈ।
ਪ੍ਰਗਿਆ ਠਾਕੁਰ ਨੇ ਫ਼ਿਰ ਖੜਾ ਕੀਤਾ ਵਿਵਾਦ, ਗੋਡਸੇ ਨੂੰ ਦੱਸਿਆ ਦੇਸ਼ ਭਗਤ - ਗੋਡਸੇ ਨੂੰ ਦੱਸਿਆ ਦੇਸ਼ ਭਗਤ
ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ਲੋਕਾ ਸਭਾ 'ਚ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ 'ਦੇਸ਼ ਭਗਤ' ਦੱਸਿਆ ਹੈ। ਇਸ ਨੂੰ ਲੈ ਕੇ ਕਾਂਗਰਸ ਵੱਲੋਂ ਪ੍ਰਗਿਆ ਠਾਕੁਰ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਲੋਕ ਸਭਾ 'ਚ ਸੰਸਦ ਮੈਂਬਰ ਏ. ਰਾਜਾ ਨੇ ਐਸ.ਜੀ.ਪੀ. ਸੋਧ ਮਤੇ 'ਤੇ ਚਰਚਾ ਦੌਰਾਨ ਨਕਾਰਾਤਮਕ ਮਾਨਸਿਕਤਾ ਬਾਰੇ ਗੋਡਸੇ ਦੀ ਉਦਾਹਰਣ ਦਿੱਤੀ। ਇਸ ਦੇ ਵਿਰੋਧ 'ਚ ਪ੍ਰਗਿਆ ਨੇ ਖੜੇ ਹੋ ਕੇ ਕਿਹਾ, "ਦੇਸ਼ ਭਗਤਾਂ ਦੀ ਉਦਾਹਰਣ ਨਾ ਦਿਓ।" ਇਸ ਤੋਂ ਬਾਅਦ ਕਾਂਗਰਸ ਸੰਸਦ ਮੈਂਬਰਾਂ ਨੇ ਜ਼ਬਰਦਸਤ ਵਿਰੋਧ ਕੀਤਾ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਪ੍ਰਗਿਆ ਠਾਕੁਰ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਉਦੋਂ ਪ੍ਰਗਿਆ ਨੇ ਕਿਹਾ ਸੀ, "ਨਾਥੂਰਾਮ ਗੋਡਸੇ ਇਕ ਦੇਸ਼ ਭਗਤ ਸਨ ਅਤੇ ਹਮੇਸ਼ਾ ਰਹਿਣਗੇ। ਉਨ੍ਹਾਂ ਨੂੰ ਅੱਤਵਾਦੀ ਕਹਿਣ ਵਾਲੇ ਲੋਕਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।" ਇਸ ਮਗਰੋਂ ਕਾਫ਼ੀ ਵਿਵਾਦ ਹੋਇਆ ਸੀ, ਜਿਸ ਕਾਰਨ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਮਾਫ਼ੀ ਮੰਗਣ ਲਈ ਵੀ ਕਿਹਾ ਸੀ।