ਨਵੀਂ ਦਿੱਲੀ: ਦਿੱਲੀ ਸਰਕਾਰ ਦੀ ਨਾਮਕਰਣ ਕਮੇਟੀ ਨੇ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਦਾ ਨਾਂਅ ਬਦਲ ਕੇ ਸੁਪਰੀਮ ਕੋਰਟ ਸਟੇਸ਼ਨ ਕਰਨ ਦਾ ਮੰਗਲਵਾਰ ਨੂੰ ਫ਼ੈਸਲਾ ਕੀਤਾ ਹੈ।
ਇਸ ਬਾਰੇ ਐਲਾਨ ਕਰਦੇ ਹੋਏ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕਮੇਟੀ ਨੇ ਆਪਣੀ ਬੈਠਕ ਵਿੱਚ ਮੁਕਰਬਾ ਚੌਕ ਅਤੇ ਇਸਦੇ ਫਲਾਈਓਵਰ ਦਾ ਨਾਂਅ ਕਾਰਗਿਲ ਲੜਾਈ ਵਿੱਚ ਸ਼ਹੀਦ ਹੋਏ ਕੈਪਟਨ ਬਿਕਰਮ ਬੱਤਰਾ ਦੇ ਨਾਂਅ 'ਤੇ ਰੱਖਣ ਲਈ ਅਤੇ ਐਸਬੀ ਰੋਡ ਦਾ ਨਾਂਅ ਆਚਾਰੀਆ ਸ਼੍ਰੀ ਮਹਾਪ੍ਰੱਗਿਆ ਮਾਰਗ ਕਰਨ ਦਾ ਫ਼ੈਸਲਾ ਕੀਤਾ ਹੈ।
ਦਿੱਲੀ ਦੇ ਡਿਪਟੀ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕੁਝ ਮੈਟਰੋ ਸਟੇਸ਼ਨ ਦੇ ਨਾਂਅ ਬਦਲੇ ਜਾ ਰਹੇ ਹਨ। ਮੰਗਲਵਾਰ ਨੂੰ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁਕਰਬਾ ਚੌਂਕ ਸ਼ਹੀਦ ਵਿਰਮ ਬੱਤਰਾ ਚੌਕ ਹੋਵੇਗਾ।
ਇਹ ਵੀ ਪੜੋ: ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਬਿਪਿਨ ਰਾਵਤ, ਹੁਣ ਨਿਭਾਉਣਗੇ CDS ਦੀ ਭੂਮਿਕਾ
ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੁਪਰੀਮ ਕੋਰਟ ਕੋਲ ਮੈਟਰੋ ਸਟੇਸ਼ਨ ਜਿਸਨੂੰ ਪ੍ਰਗਤੀ ਮੈਦਾਨ ਕਿਹਾ ਜਾਂਦਾ ਸੀ, ਹੁਣ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਕਿਹਾ ਜਾਵੇਗਾ। ਬਦਰੁਪਰ-ਮਹਾਰੌਲੀ ਰੋਡ ਦਾ ਨਾਂਅ ਆਚਾਰੀਆ ਸ਼੍ਰੀ ਮਹਾਪ੍ਰੱਗਿਆ ਮਾਰਗ ਰੱਖਿਆ ਜਾਵੇਗਾ।