ਪੰਜਾਬ

punjab

ETV Bharat / bharat

ਸਾਵਣ ਦਾ ਚੌਥਾ ਅਤੇ ਆਖਿਰੀ ਸੋਮਵਾਰ ਅੱਜ, ਪ੍ਰਦੋਸ਼ ਵਰਤ ਨਾਲ ਹੋਰ ਵਧਿਆ ਮਹੱਤਵ

ਭਗਵਾਨ ਸ਼ਿਵ ਦਾ ਆਸ਼ੀਰਵਾਦ ਪਾਉਣ ਲਈ ਇਹ ਸੋਮਵਾਰ ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੇਠ ਨਛੱਤਰ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਹਰ ਸ਼ਰਧਾਲੂ ਦੀ ਮੁਰਾਦ ਪੂਰੀ ਹੁੰਦੀ ਹੈ।

By

Published : Aug 12, 2019, 11:29 AM IST

File Photo

ਚੰਡੀਗੜ੍ਹ: ਅੱਜ ਸਾਵਣ ਦਾ ਚੌਥਾ ਅਤੇ ਅੰਤਮ ਸੋਮਵਾਰ ਹੈ। ਸਾਵਣ ਦਾ ਆਖਰੀ ਸੋਮਵਾਰ ਹੋਣ ਕਾਰਨ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਵੀ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਵਿੱਚ ਵੀ ਸਵੇਰ ਤੋਂ ਹੀ ਮੰਦਿਰਾਂ ਵਿੱਚ ਲੰਮੀਆਂ-ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ।

ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਸੋਮਵਾਰ
ਭਗਵਾਨ ਸ਼ਿਵ ਦੀ ਕ੍ਰਿਪਾ ਤੇ ਆਸ਼ੀਰਵਾਦ ਪਾਉਣ ਲਈ ਇਹ ਸੋਮਵਾਰ ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੇਠ ਨਛੱਤਰ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ।

ਪ੍ਰਦੋਸ਼ ਵਰਤ ਵੀ ਅੱਜ
ਸਾਵਣ ਦੇ ਆਖਰੀ ਸੋਮਵਾਰ ਦਾ ਮਹੱਤਵ ਪ੍ਰਦੋਸ਼ ਵਰਤ ਹੋਣ ਕਾਰਨ ਹੋਰ ਵੀ ਵੱਧ ਗਿਆ ਹੈ। ਸਾਵਣ ਦੇ ਸੋਮਵਾਰ ਵਾਂਗ ਹੀ ਪ੍ਰਦੋਸ਼ ਵਰਤ ਵਿੱਚ ਭਗਵਾਨ ਸ਼ਿਵ ਦੀ ਹੀ ਪੂਜਾ ਦੀ ਜਾਂਦੀ ਹੈ। ਇਹ ਪੂਜਾ ਸ਼ਾਮ ਨੂੰ ਹੁੰਦੀ ਹੈ। ਪ੍ਰਦੋਸ਼ ਵਰਤ ਹਰ ਮਹੀਨੇ ਦੀ ਤੇਰਸ (ਤੇਰ੍ਹਵੀਂ) ਦੇ ਦਿਨ ਕੀਤਾ ਜਾਂਦਾ ਹੈ। ਇਸ ਨੂੰ ਸ਼ੁਕਲ ਅਤੇ ਕ੍ਰਿਸ਼ਣ ਦੋਹਾਂ ਹੀ ਪੱਖਾਂ ਦੀ ਤੇਰ੍ਹਵੀਂ ਮਿਤੀ ਦੇ ਦਿਨ ਕੀਤਾ ਜਾਂਦਾ ਹੈ, ਇਸ ਲਈ ਇਸ ਨੂੰ ਤੇਰਸ ਵੀ ਕਿਹਾ ਜਾਂਦਾ ਹੈ। ਸ਼ਾਸਤਰਾਂ ਮੁਤਾਬਕ ਪ੍ਰਦੋਸ਼ ਵਰਤ ਨੂੰ ਰੱਖਣ ਨਾਲ ਦੋ ਗਊਆਂ ਦਾਨ ਕਰਨ ਜਿਨ੍ਹਾਂ ਪੁੰਨ ਪ੍ਰਾਪਤ ਹੁੰਦਾ ਹੈ।

ABOUT THE AUTHOR

...view details