ਨੇਲੋਰ: ਸਿਰਜਣਾਤਮਕ ਪ੍ਰਗਟਾਵੇ ਅਤੇ ਜਾਣਕਾਰੀ 'ਚ ਮਜ਼ਾ ਲਿਆ ਦੇਣਾ ਅਧਿਆਪਕ ਦੀ ਸਭ ਤੋ ਉੱਚ ਕਲਾ ਹੈ। ਨੇਲੋਰ ਜ਼ਿਲ੍ਹੇ 'ਚ ਸੰਗਮ ਮੰਡਲ ਦੇ ਗਾਂਧੀ ਜਨ ਸੰਘਮ ਪਿੰਡ ਵਿੱਚ ਸਥਿਤ ਦਿਹਾਤੀ ਚਿਲਡਰਨ ਰਿਸਰਚ ਸੈਂਟਰ ਇਸ ਲਾਈਨ ਦੀ ਇੱਕ ਸਹੀ ਉਦਾਹਰਣ ਹੈ।
ਸੈਂਟਰ ਨੇ ਇਸ ਨਾਅਰੇ ਨਾਲ ਇੱਕ ਨਵੀਨਤਾਪੂਰਣ ਪਛਾਣ ਹਾਸਲ ਕੀਤੀ ਹੈ - ਸੁਪਨੇ ਉਹ ਨਹੀਂ ਹੁੰਦੇ ਜੋ ਤੁਹਾਨੂੰ ਸੋਨ ਵੇਲੇ ਆਉਂਦੇ ਨੇ, ਸਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਸੋਨ ਨਹੀਂ ਦਿੰਦੇ, ਜਦੋਂ ਤੱਕ ਤੁਸੀ ਉਸ ਨੂੰ ਹਾਸਲ ਨਹੀਂ ਕਰ ਲੈਂਦੇ।
ਵਿਦਿਆਰਥੀ ਨੂੰ ਇਹ ਸਮਝਣ ਲਈ ਕਿ ਉਸ ਨੂੰ ਕੀ ਸਿਖਾਇਆ ਜਾ ਰਿਹਾ ਹੈ, ਅਧਿਆਪਕ ਨੂੰ ਹਰ ਹਾਲ 'ਚ ਬੱਚਾ ਬਣਨਾ ਪਏਗਾ। ਉਸ ਨੂੰ ਇੱਕ ਵਿਦਿਆਰਥੀ ਵਾਂਗ ਸੋਚਣ ਦੀ ਜ਼ਰੂਰਤ ਹੋਵੇਗੀ। ਇੱਥੇ ਉਹ ਹੀ ਹੋ ਰਿਹਾ ਹੈ। ਇੱਥੇ ਅਧਿਆਪਕ ਜੀਵ ਵਿਗਿਆਨ ਅਤੇ ਖਗੋਲਿਆ ਵਿਗਿਆਨ ਵਰਗੇ ਗੁੰਝਲਦਾਰ ਵਿਸ਼ਿਆਂ ਨੂੰ ਸਧਾਰਣ ਢੰਗ ਨਾਲ ਸਿਖਾਉਂਦੇ ਹਨ ਤਾਂ ਜੋ ਵਿਦਿਆਰਥੀ ਉਨ੍ਹਾਂ ਨੂੰ ਬਿਨਾਂ ਕਿਸੇ ਤਣਾਅ ਦੇ ਸਮਝ ਸਕਣ।
ਗਰੀਬੀ ਕਦੇ ਹੁਨਰਮੰਦ ਵਿਅਕਤੀ ਦੀ ਸਫਲਤਾ ਨਹੀਂ ਰੋਕਦੀ ਪੜ੍ਹਾਈ ਛੜ੍ਹਣ ਵਾਲੇ ਬੱਚੇ ਦੀ ਦਰ ਵਾਲੇ ਆਦਿਵਾਸੀ ਤੇ ਪੇਂਡੂ ਵਿਦਿਆਰਥੀਆਂ ਲਈ ਸੁਬਰਮਣਿਅਮ ਮਾਸਟਰ ਪਿਛਲੇ 10 ਸਾਲਾ ਤੋਂ ਵਿਗਿਆਨਕ ਢੰਗਾਂ ਰਾਹੀ ਸਿਲੇਬਸ ਵਿਚ ਬੱਚਿਆਂ ਦੀ ਦਿਲਚਸਪੀ ਵਧਾ ਰਹੇ ਹਨ। ਇਹੀ ਕਾਰਨ ਹੈ ਕਿ ਨੇੜੇ ਦੇ ਲਗਭਗ 10 ਸਕੂਲਾਂ ਦੇ ਵਿਦਿਆਰਥੀ ਇਥੇ ਆਉਂਦੇ ਹਨ ਤੇ ਸਿੱਖਦੇ ਹਨ।
ਸਕੂਲ ਅਧਿਆਪਕ ਨੇਲੁਰ ਸੁਬਰਮਣਿਅਮ ਨੇ ਕਿਹਾ, 'ਇਹ ਬਹੁਤ ਗੰਭੀਰ ਸਥਿਤੀ ਹੈ ਕਿ ਛੋਟੀ ਉਮਰੇ ਬੱਚਿਆਂ ਨੂੰ ਸਿਖਾਉਣ ਵਾਲਾ ਕੋਈ ਨਹੀਂ ਹੁੰਦਾ ਅਤੇ ਕਿਸੇ ਵੀ ਸਵਾਲ ਦਾ ਜਵਾਬ ਕਿਵੇਂ ਦੇਣਾ ਹੈ ਇਸ ਦਾ ਮਾਰਗ ਦਰਸ਼ਨ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ। ਸੱਚਾਈ ਇਹ ਹੈ ਕਿ ਪਿੰਡ ਦੇ ਵਿਦਿਆਰਥੀਆਂ ਨੂੰ ਸਿੱਖਿਆ ਨਹੀਂ ਮਿਲ ਰਹੀ ਹੈ ਅਤੇ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਆਦਿਵਾਸੀ ਨਹੀਂ ਸਮਝਦੇ ਅਤੇ ਉਹ ਹੋਰ 100 ਸਾਲਾਂ ਤੱਕ ਪੜ੍ਹਾਈ ਨਹੀਂ ਕਰ ਸਕਣਗੇ, ਇਹ ਸਭ ਮੈਨੂੰ ਬਹੁਤ ਦੁਖੀ ਕਰਦਾ ਸੀ।'
ਸੁਬਰਮਣਿਅਮ ਮਾਸਟਰ ਨੇ ਆਪਣਾ ਮਾਈਕਰੋਸਕੋਪ ਅਤੇ ਕਈ ਮਾਡਲ ਬਣਾਏ ਹਨ। ਉਹ ਮਾਡਲਾਂ ਰਾਹੀਂ ਵਿਦਿਆਰਥੀਆਂ ਨੂੰ ਪੁਲਾੜ ਨਾਲ ਸਬੰਧਤ ਪ੍ਰਯੋਗਾਂ ਦੀ ਵਿਆਖਿਆ ਕਰਦੇ ਨੇ। ਇਨ੍ਹਾਂ ਮਾਡਲਾਂ ਦੀ ਮਦਦ ਨਾਲ ਵਿਦਿਆਰਥੀ ਇਸ ਨੂੰ ਬਹੁਤ ਆਸਾਨੀ ਨਾਲ ਸਮਝ ਸਕਦੇ ਹਨ। ਗ੍ਰਹਿਣ, ਭੂਗੋਲਿਕ ਸਥਿਤੀ longitude ਤੇ latitude ਦੀ ਵਿਆਖਿਆ ਇਨ੍ਹਾਂ ਸਾਰੇ ਮਾਡਲਾਂ ਰਾਹੀਂ ਅਸਾਨ ਹੋ ਜਾਂਦੀ ਹੈ।
ਸਕੂਲ ਅਧਿਆਪਕ ਨੇਲੁਰ ਸੁਬਰਮਣਿਅਮ ਨੇ ਕਿਹਾ, 'ਮੈਂ 20 ਸਾਲਾਂ ਤੋਂ ਲਗਾਤਾਰ ਸੰਘਰਸ਼ ਕੀਤਾ ਹੈ। ਪਾਠ ਪੁਸਤਕ ਨੂੰ ਵਾਤਾਵਰਣ ਨਾਲ ਜੋੜਨਾ ਇੱਕ ਪੂਰੀ ਸਿੱਖਿਆ ਦੀ ਕੁੰਜੀ ਹੈ। ਬੋਰਡ ਅਤੇ ਦਿਮਾਗ ਵਿੱਚ ਪਾਠ ਪੁਸਤਕਾਂ ਨੂੰ ਜੋੜੇ ਬਿਨਾਂ ਕੁਝ ਨਹੀਂ ਹੋ ਸਕਦਾ। ਆਲੇ ਦੁਆਲੇ ਦੇ ਵਾਤਾਵਰਣ ਨੂੰ ਪਾਠ ਪੁਸਤਕਾਂ ਨਾਲ ਜੋੜਨ ਦੀ ਜ਼ਰੂਰਤ ਹੈ।'
ਸੁਬਰਮਣਿਅਮ ਮਾਸਟਰ ਇੱਕ ਗਰੀਬ ਪਰਿਵਾਰ ਵਿਚੋਂ ਹੋਣ ਦੇ ਬਾਵਜੂਦ ਅਧਿਆਪਕ ਬਣ ਗਏ। ਇਹ ਅਸਲੀਅਤ ਹੈ ਅਤੇ ਇਹ ਸਾਰਾ ਸਮਾਜ ਜਾਣਦਾ ਹੈ ਕਿ ਗਰੀਬੀ ਕਦੇ ਵੀ ਪ੍ਰਤਿਭਾਵਾਨ ਵਿਅਕਤੀ ਨੂੰ ਸਫਲਤਾ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦੀ।