ਲਖਨਊ : ਕਮਲੇਸ਼ ਤਿਵਾਰੀ ਦੇ ਕਤਲ ਤੋਂ ਬਾਅਦ ਅੱਜ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ਜਾਰੀ ਕੀਤੀ ਗਈ ਹੈ। ਇਸ 'ਚ ਕਮਲੇਸ਼ ਤਿਵਾਰੀ ਦੇ ਸਰੀਰ ਉੱਤੇ ਕੀਤੇ ਗਏ ਹਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕਮਲੇਸ਼ ਤਿਵਾਰੀ ਦਾ ਕਤਲ ਮਾਮਲਾ ਉੱਤਰ ਪ੍ਰਦੇਸ਼ ਦਾ ਬਹੁ-ਚਰਚਿਤ ਕਤਲ ਮਾਮਲਾ ਹੈ। ਇਸ 'ਚ ਦੋਹਾਂ ਮੁਲਜ਼ਮਾਂ ਨੇ ਕਮਲੇਸ਼ ਤਿਵਾਰੀ ਦਾ ਦਰਦਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਸੀ। ਇਸ ਦਾ ਅੰਦਾਜ਼ਾ ਪੋਸਟਮਾਰਟਮ ਦੀ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ :ਕੈਪਟਨ ਨੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਕਮਲੇਸ਼ ਤਿਵਾਰੀ ਦੇ ਸਰੀਰ ਉੱਤੇ ਕਰੀਬ 15 ਵਾਰ ਚਾਕੂਆਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੀ ਛਾਤੀ ਦੇ ਖੱਬੇ ਪਾਸੇ 7 ਵਾਰ ਚਾਕੂ ਮਾਰਿਆ ਗਿਆ ਸੀ। ਤੇਜ਼ਧਾਰ ਚਾਕੂ ਨਾਲ ਹਮਲੇ ਕਾਰਨ ਉਨ੍ਹਾਂ ਦੇ ਸਰੀਰ ਵਿੱਚ 4 ਸੈਂਟੀਮੀਟਰ ਗਹਿਰੇ ਜ਼ਖ਼ਮ ਦੇ ਨਿਸ਼ਾਨ ਮਿਲੇ ਹਨ। ਕਮਲੇਸ਼ ਤਿਵਾਰੀ ਦੇ ਚਿਹਰੇ ਉੱਤੇ ਗੋਲੀ ਲੱਗਣ ਨਾਲ਼ ਵੀ ਜ਼ਖ਼ਮ ਦਾ ਨਿਸ਼ਾਨ ਹੈ। ਅਜਿਹੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕਾਤਲਾਂ ਨੇ ਕਮਲੇਸ਼ ਤਿਵਾਰੀ ਦੇ ਚਿਹਰੇ 'ਤੇ ਗੋਲੀ ਮਾਰੀ ਸੀ ਅਤੇ ਦੋ ਵਾਰ ਗਲਾ ਘੁੱਟਣ ਦੇ ਨਿਸ਼ਾਨ ਵੀ ਮਿਲੇ ਹਨ। ਡਾਕਟਰੀ ਟੀਮ ਵੱਲੋਂ ਜਾਰੀ ਕੀਤੀ ਗਈ ਪੋਸਟਮਾਰਟਮ ਰਿਪੋਰਟ ਵਿੱਚ ਉਨ੍ਹਾਂ ਉੱਤੇ ਚਾਕੂ ਨਾਲ ਹਮਲਾ ਅਤੇ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।