ਨਵੀਂ ਦਿੱਲੀ: 15 ਹਜ਼ਾਰ ਕਰੋੜ ਰੁਪਏ ਦੇ ਵੇਵ ਗਰੁੱਪ ਦੀ ਵੰਡ ਪੌਂਟੀ ਚੱਢਾ ਦੇ ਬੇਟੇ ਮਨਪ੍ਰੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਭਰਾ ਰਾਜਿੰਦਰ ਚੱਢਾ ਦੇ ਵਿਚਕਾਰ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਵੇਵ ਗਰੁੱਪ ਦੀ ਵੰਡ ਦੀ ਯੋਜਨਾ ਲਾਅ ਫ਼ਰਮ AZB ਐਂਡ ਐਸੋਸੀਏਟ ਦੀ ਸਲਾਹ 'ਤੇ ਤਿਆਰ ਕੀਤੀ ਗਈ ਹੈ। ਇਸ ਦੇ ਮੁਤਾਬਕ, ਗਰੁੱਪ ਦਾ 64 ਫ਼ੀਸਦੀ ਹਿੱਸਾ ਮਨਪ੍ਰੀਤ ਸਿੰਘ ਚੱਢਾ ਨੂੰ ਮਿਲੇਗਾ। ਮਨਪ੍ਰੀਤ ਨੂੰ ਗਰੁੱਪ ਦੇ ਰਿਅਲ ਅਸਟੇਟ ਕਾਰੋਬਾਰ ਦਾ ਜ਼ਿੰਮਾ ਹੋਵੇਗਾ। ਮਨਪ੍ਰੀਤ ਨੂੰ ਗਰੁੱਪ ਦੀ ਜ਼ਿਆਦਾਤਰ ਚੀਨੀ ਮਿੱਲਾਂ, ਮਾਲ, ਬਿਵਰੇਜ ਪਲਾਂਟ ਵੀ ਮਿਲਣਗੇ।
ਚਾਚਾ-ਭਤੀਜੇ ਵਿਚਾਲੇ ਵੰਡਿਆ ਜਾਵੇਗਾ ਪੌਂਟੀ ਚੱਢਾ ਦਾ 15000 ਕਰੋੜ ਦਾ ਵੇਵ ਗਰੁੱਪ - wave group split
ਪੌਂਟੀ ਚੱਢਾ ਦੇ ਬੇਟੇ ਮਨਪ੍ਰੀਤ ਅਤੇ ਉਨ੍ਹਾਂ ਦੇ ਭਰਾ ਰਾਜਿੰਦਰ ਚੱਢਾ ਵਿਚਾਲੇ ਵੇਵ ਗਰੁੱਪ ਦੀ ਵੰਡ ਕੀਤੀ ਜਾਵੇਗੀ। ਪੌਂਟੀ ਚੱਢਾ ਦੇ ਬੇਟੇ ਮਨਪ੍ਰੀਤ ਨੂੰ ਗਰੁੱਪ ਦੀ 64 ਫ਼ੀਸਦੀ ਅਤੇ ਉਨ੍ਹਾਂ ਦੇ ਭਰਾ ਰਾਜਿੰਦਰ ਚੱਢਾ ਨੂੰ 36 ਫ਼ੀਸਦੀ ਹਿੱਸੇਦਾਰੀ ਦਿੱਤੀ ਜਾਵੇਗੀ।
ਫ਼ੋਟੋ
ਜ਼ਰਾ ਹੱਟ ਕੇ ਹੈ ਇਹ ਕੈਫ਼ੇ, ਪੌਲੀਥੀਨ ਲਿਆਓ ਤੇ ਮੁਫ਼ਤ ਖਾਣਾ ਖਾਓ
ਉੱਥੇ ਹੀ ਗਰੁੱਪ ਦਾ 36 ਫ਼ੀਸਦੀ ਹਿੱਸਾ ਰਾਜਿੰਦਰ ਚੱਢਾ ਨੂੰ ਮਿਲੇਗਾ। ਸੂਤਰਾਂ ਮੁਤਾਬਕ, ਇਸ ਵਿੱਚ ਸ਼ਰਾਬ ਦਾ ਕਾਰੋਬਾਰ ਸ਼ਾਮਲ ਹੈ। ਰਾਜਿੰਦਰ ਚੱਢਾ ਨੂੰ ਸ਼ਰਾਬ ਦੀ ਵੰਡ ਅਤੇ ਡਿਸਟਲਰੀ ਦਾ ਕਾਰੋਬਾਰ ਮਿਲੇਗਾ। ਉਨ੍ਹਾਂ ਨੂੰ ਨੋਇਡਾ ਦੇ ਸੈਕਟਰ 18 ਸਥਿੱਤ 41 ਮੰਜ਼ਿਲਾਂ ਇਮਾਰਤ 'ਵੇਵ ਵਨ' ਵੀ ਮਿਲੇਗਾ, ਜਿਸ ਵਿੱਚ 20 ਲੱਖ ਵਰਗ ਫੁੱਟ ਦਾ ਬਿਲਟ-ਅਪ ਏਰੀਆ ਹੈ। ਜ਼ਿਕਰਯੋਗ ਹੈ ਕਿ ਸਾਲ 2013 'ਚ ਪੌਂਟੀ ਚੱਢਾ ਦੀ ਮੌਤ ਹੋ ਗਈ ਸੀ।
Last Updated : Jul 24, 2019, 11:39 PM IST