ਨਵੀਂ ਦਿੱਲੀ: ਕੇਂਦਰੀ ਸੰਚਾਰ ਤੇ ਸੂਚਨਾ ਤਕਨੀਕੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਚੀਨ ਦਾ ਨਾਂਅ ਲਏ ਬਿਨਾ ਕਿਹਾ ਕਿ ਦੁਨੀਆ ਭਰ ਦੇ ਡਿਜਿਟਲ ਫ਼ਰਮਾਂ ਨੂੰ ਨਾਗਰਿਕਾਂ ਦੀ ਜਾਣਕਾਰੀ ਨੂੰ ਗੁਪਤ ਤੇ ਸੁਰੱਖਿਆ ਨੂੰ ਲੈ ਕੇ ਪ੍ਰਭੂਸੱਤਾ ਰਾਸ਼ਟਰਾਂ ਦੀਆਂ ਚਿੰਤਾਵਾਂ ਪ੍ਰਤੀ ਜ਼ਿੰਮੇਵਾਰ, ਜਵਾਬਦੇਹ ਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।
ਇੱਕ ਅਧਿਕਾਰਤ ਰਿਲੀਜ਼ ਦੇ ਅਨੁਸਾਰ, ਪ੍ਰਸ਼ਾਦ ਨੇ ਜੀ -20 ਡਿਜੀਟਲ ਆਰਥਿਕਤਾ ਮੰਤਰੀ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਾਗਰਿਕਾਂ ਦੀ ਰਾਖੀ ਅਤੇ ਜਾਣਕਾਰੀ ਨੂੰ ਗੁਪਤ ਰੱਖਣ ਲਈ ਜਾਣਕਾਰੀ ਅਤੇ ਦੇਸ਼ਾਂ ਦੇ ਸਰਵਪੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਜਲਦੀ ਹੀ ਇੱਕ ਮਜ਼ਬੂਤ ਵਿਅਕਤੀਗਤ ਡੇਟਾ ਪ੍ਰੋਟੈਕਸ਼ਨ ਲਾਅ ਲਾਗੂ ਕਰੇਗਾ ਜੋ ਕਿ ਨਾ ਕੇਵਲ ਨਾਗਰਿਕਾਂ ਨਾਲ ਸਬੰਧਤ ਜਾਣਕਾਰੀ ਨੂੰ ਗੁਪਤ ਰੱਖਣ ਦੀਆਂ ਚਿੰਤਾਵਾਂ ਨੂੰ ਹੀ ਹੱਲ ਕਰੇਗਾ ਬਲਕਿ ਨਵੀਨਤਾ ਤੇ ਆਰਥਿਕ ਵਿਕਾਸ ਲਈ ਅੰਕੜਿਆਂ ਦੀ ਉਲਬਧਤਾ ਨੂੰ ਵੀ ਯਕੀਨੀ ਬਣਾਏਗਾ।
ਮੰਤਰੀ ਨੇ ਕਿਹਾ ਕਿ ਕਈ ਦੇਸ਼ਾ ਵਿੱਚ ਮੌਜੂਦ ਡਿਜੀਟਲ ਪਲੈਟਫੋਰਮ ਵਿਸ਼ਵਾਸ ਵਾਲੇ ਤੇ ਸੁਰੱਖਿਅਤ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸੁਰੱਖਿਆ, ਰੱਖਿਆ ਤੇ ਸੂਚਨਾਵਾਂ ਨੂੰ ਗੁਪਤ ਰੱਖਣ ਦੀ ਗੱਲ ਹੈ, ਡਿਜੀਟਲ ਪਲੇਟਫ਼ਾਰਮਾਂ ਨੂੰ ਦੇਸ਼ਾਂ ਦੀਆਂ ਚਿੰਤਾਵਾਂ ਪ੍ਰਤੀ ਜ਼ਿੰਮੇਵਾਰ, ਜਵਾਬਦੇਹ ਤੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ।
ਪ੍ਰਸਾਦ ਨੇ ਜੀ -20 ਦੇਸ਼ਾਂ ਦੇ ਡਿਜੀਟਲ ਮੰਤਰੀਆਂ ਨੂੰ ਕਿਹਾ `ਹੁਣ ਇਹ ਸਵੀਕਾਰ ਕਰਨ ਦਾ ਸਮਾਂ ਆ ਗਿਆ ਹੈ ਕਿ ਵਿਸ਼ਵ ਵਿੱਚ ਕਿਤੇ ਵੀ ਡਿਜੀਟਲ ਫੋਰਮਾਂ ਨੂੰ ਦੇਸ਼ ਦੀ ਰੱਖਿਆ, ਗੋਪਨੀਯਤਾ ਅਤੇ ਨਾਗਰਿਕਾਂ ਦੀ ਸੁਰੱਖਿਆ ਸਮੇਤ ਸੁੱਰਖਿਅਤ ਚਿੰਤਾਵਾਂ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ।`
ਪ੍ਰਸਾਦ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਦੇ ਡਿਜੀਟਲ ਅਵਿਸ਼ਕਾਰ ਸਾਂਝੇ ਕੀਤੇ ਜਿਨ੍ਹਾਂ ਨੇ ਕੋਵਿਡ -19 ਵਿਰੁੱਧ ਲੜਾਈ ਵਿੱਚ ਸਹਾਇਤਾ ਕੀਤੀ। ਉਨ੍ਹਾਂ ਨੇ ਅਰੋਗਿਆ ਸੇਤੂ ਮੋਬਾਈਲ ਐਪ, ਜੀਓ-ਫੈਨਸਿੰਗ ਪ੍ਰਣਾਲੀ ਅਤੇ ਕੋਵਿਡ-19 ਅਵੇਅਰ ਬਲਕਿ ਮੈਸੇਜਿੰਗ ਸਿਸਟਮ ਜਿਵੇਂ ਕਿ ਮਰੀਜ਼ਾਂ ਦੀ ਨਿਗਰਾਨੀ ਲਈ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਸ਼ਵਵਿਆਪੀ ਮਹਾਂਮਾਰੀ ਦੇ ਮੱਦੇਨਜ਼ਰ ਲਚਕਦਾਰ ਗਲੋਬਲ ਸਪਲਾਈ ਚੇਨ ਬਣਾਉਣ ਦੀ ਜ਼ਰੂਰਤ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਨੂੰ ਨਿਵੇਸ਼ ਲਈ ਇੱਕ ਆਕਰਸ਼ਕ ਮੰਜ਼ਿਲ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ, ਜਿਸ ਵਿੱਚ ਗਲੋਬਲ ਸਪਲਾਈ ਚੇਨ ਨਾਲ ਨੇੜਿਓਂ ਏਕੀਕ੍ਰਿਤਤਾ ਸ਼ਾਮਿਲ ਹੈ।
ਪ੍ਰਸਾਦ ਨੇ ਇਸ ਗੱਲ ਉੱਤੇ ਵੀ ਚਾਣਨਾ ਪਾਇਆ ਕਿ ਜਿਵੇਂ ਡਿਜੀਟਲ ਤਕਨੀਕ ਨੇ ਇਸ ਸੰਕਟ ਦੇ ਦੌਰਾਨ ਸਮਾਜ ਦੇ ਆਰਥਿਕ ਰੂਪ ਵਿੱਚ ਕਮਜੋਰ ਲੋਕਾਂ ਨੂੰ ਰਾਹਤ ਦੇਣ ਵਿੱਚ ਭਾਰਤ ਸਰਕਾਰ ਦੀ ਮਦਦ ਕੀਤੀ। ਸਮਾਮਗਮ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਡਿਜੀਟਲ ਸਾਧਨਾਂ ਜਿਵੇਂ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਅਤੇ ਡਿਜੀਟਲ ਭੁਗਤਾਨਾਂ ਦੀ ਵਰਤੋਂ ਆਦਿ ਨੇ ਤਾਲਾਬੰਦੀ ਦੌਰਾਨ ਸਭ ਤੋਂ ਕਮਜ਼ੋਰ ਵਰਗਾਂ ਨੂੰ ਕਈ ਵਿੱਤੀ ਰਾਹਤ ਪ੍ਰਦਾਨ ਕੀਤੀ। ਸਮੁੱਚੇ ਵਾਧੇ ਅਤੇ ਵਿਕਾਸ ਲਈ ਉੱਭਰ ਰਹੀਆਂ ਤਕਨਾਲੋਜੀਆਂ ਜਿਵੇਂ ਕਿ ਆਰਟੀਫ਼ਿਸਲ ਇੰਟੈਲੀਜੈਂਸ (ਏ.ਆਈ.) ਦਾ ਲਾਭ ਲੈਣ ਦੀ ਭਾਰਤ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਵਿਸ਼ੇਸ਼ ਰੂਪ ਵਿੱਚ ਅਜਿਹੀ ਭਰੋਸੇਮੰਦ ਏ ਆਈ ਪ੍ਰਣਾਲੀ ਦੇ ਨਿਰਮਾਣ ਦੀ ਲੋੜ ਨੂੰ ਦਰਸਾਇਆ ਜੋ ਸਮਾਜ ਨੂੰ ਬਦਲ ਸਕਦਾ ਹੈ।
ਪ੍ਰਸਾਦ ਨੇ ਇਹ ਵੀ ਕਿਹਾ ਕਿ ਡਿਜੀਟਲ ਆਰਥਿਕਤਾ ਨੂੰ ਡੇਟਾ ਅਰਥਚਾਰੇ ਦੇ ਨਾਲ ਚੱਲਣਾ ਚਾਹੀਦਾ ਹ। ਉਸਨੇ ਕਿਹਾ, `ਹਾਂ, ਅਸੀਂ ਡੇਟਾ ਇਨੋਵੇਸ਼ਨ, ਡੇਟਾ ਕ੍ਰਾਸਫ਼ਲੋ ਦੇ ਮੁੱਦੇ ਨੂੰ ਸਮਝਦੇ ਹਾਂ, ਪਰ ਸਾਨੂੰ ਡੇਟਾ 'ਤੇ ਪ੍ਰਭੂਸੱਤਾ ਨੂੰ ਸਵੀਕਾਰ ਕਰਨ ਦੀ ਵੀ ਜ਼ਰੂਰਤ ਹੈ।
ਪੀਏਐਲ ਦੀ ਪਹਿਲਕਦਮੀ 'ਤੇ ਸ਼ੁਰੂ ਹੋਇਆ ਤਾਜ਼ਾ ਟਕਰਾਅ ਸੀਸੀਪੀ ਦੇ ਅਸਵੀਕਾਰਿਤ ਵਿਵਹਾਰ ਦੀ ਤਾਜ਼ਾ ਉਦਾਹਰਣ: ਪੋਮਪਿਓ