ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿੱਲੀ ਦੀ ਹਵਾ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਹੈ।
ਦਿੱਲੀ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ 15 ਨਵੰਬਰ ਸ਼ੁੱਕਰਵਾਰ ਨੂੰ ਜਿੱਥੇ ਦਿੱਲੀ ਦੇ ਲੋਧੀ ਰੋਡ ਇਲਾਕੇ 'ਚ ਏਅਰ ਕੁਆਲਿਟੀ ਇੰਡੈਕਸ (AQI) 500 ਦਰਜ ਕੀਤਾ ਗਿਆ ਹੈ ਉੱਥੇ ਹੀ ਦਿੱਲੀ ਨਾਲ ਲੱਗਦੇ ਐਨਸੀਆਰ ਦੀ ਸਥਿਤੀ ਵੀ ਗੰਭੀਰ ਹੈ। ਦਿੱਲੀ ਦੇ ਆਈਟੀਓ ਦੇ ਨੇੜੇ ਏਅਰ ਕੁਆਲਿਟੀ ਇੰਡੈਕਸ (AQI) 489 ਰਿਕਾਰਡ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ 14 ਅਤੇ 15 ਨਵੰਬਰ ਤੱਕ ਦਿੱਲੀ ਐਨਸੀਆਰ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਉੱਥੇ ਹੀ ਸੁਪਰੀਮ ਕੋਰਟ ਨੇ ਵੀ ਪੁਛਲੇ ਦਿਨੀਂ 4 ਨਵੰਬਰ ਨੂੰ ਅਗਲੇ ਹੁਕਮ ਤਕ ਖੇਤਰ ਦੇ ਨਿਰਮਾਣ ਕਾਰਜਾਂ 'ਚ ਰੋਕ ਲਗਾਈ।
ਇਹ ਵੀ ਪੜ੍ਹੋ- ਨਿਕੋਬਾਰ ਟਾਪੂ ਸਮੂਹ ਖੇਤਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਜ਼ਿਕਰਯੋਗ ਹੈ ਕਿ ਦਿੱਲੀ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ, ਅਤੇ ਲੋੜ ਹੈ ਕਿ ਸਰਕਾਰ ਹੀ ਨਹੀਂ ਸੱਗੋਂ ਦੇਸ਼ ਵਾਸੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਪ੍ਰਦੂਸ਼ਣ ਕੰਟਰੋਲ ਕਰਨ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।