ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਤਕਰੀਬਨ 57.06 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਦਿੱਲੀ ਚੋਣਾਂ 2020: EVM ਵਿੱਚ ਕੈਦ ਉਮੀਦਵਾਰਾਂ ਦਾ ਸਿਆਸੀ ਭਵਿੱਖ, ਕਰੀਬ 57.06 ਫੀਸਦੀ ਹੋਈ ਵੋਟਿੰਗ - ਦਿੱਲੀ ਵਿਧਾਨਸਭਾ ਚੋਣਾਂ
18:32 February 08
ਕਰੀਬ 57.06 ਫੀਸਦੀ ਹੋਈ ਵੋਟਿੰਗ
17:50 February 08
ਵੋਟਿੰਗ ਪ੍ਰਤੀਸ਼ਤ ਵਧਾਉਣ ਵਿੱਚ ਸਭ ਤੋਂ ਵੱਧ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ: ਸੰਜੇ ਸਿੰਘ
'ਆਪ' ਆਗੂ ਸੰਜੇ ਸਿੰਘ ਨੇ ਦਿੱਲੀ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵੋਟਿੰਗ ਪ੍ਰਤੀਸ਼ਤ ਵਧਾਉਣ ਵਿੱਚ ਸਭ ਤੋਂ ਵੱਧ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ।
17:29 February 08
ਦਿੱਲੀ ਦੀ ਸੱਤਾ 'ਤੇ ਜਿੱਤ ਹਾਸਲ ਕਰੇਗੀ ਭਾਜਪਾ: ਵਿਜੇ ਗੋਇਲ
ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਵਿਜੇ ਗੋਇਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਵੋਟਰਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ ਹੈ, ਪਰ ਜਿੱਥੋਂ ਤੱਕ ਉਨ੍ਹਾਂ ਨੂੰ ਉਮੀਦ ਹੈ ਕਿ ਭਾਜਪਾ ਦਿੱਲੀ ਦੀ ਸੱਤਾ 'ਤੇ ਜਿੱਤ ਹਾਸਲ ਕਰੇਗੀ।
17:11 February 08
ਦਿੱਲੀ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਭੁਗਤਾਈ ਵੋਟ
ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਚਾਣਕਿਆਪੁਰੀ ਖ਼ੇਤਰ ਵਿੱਚ ਦਿੱਲੀ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਵੋਟ ਪਾਈ।
17:10 February 08
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲੋਕਾਂ ਨੂੰ ਕੀਤੀ ਅਪੀਲ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੋਟ ਪਾਉਣ ਤੋਂ ਬਾਅਦ ਟਵੀਟ ਕਰਦੇ ਹੋਏ ਦਿੱਲੀ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਆਉਣ ਅਤੇ ਵੱਡੀ ਗਿਣਤੀ ਵਿੱਚ ਵੋਟ ਪਾਉਣ।
16:58 February 08
ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਕੀਤਾ ਰੋਡ ਮਾਰਚ
ਦਿੱਲੀ ਦੇ ਸੰਵੇਦਨਸ਼ੀਲ ਪੋਲਿੰਗ ਖੇਤਰਾਂ ਵਿੱਚ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਰੋਡ ਮਾਰਚ ਕਰ ਕੇ ਜਾਇਜ਼ਾ ਲਿਆ।
16:45 February 08
ETV ਭਾਰਤ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੇ ਬੀਜੇਪੀ 'ਤੇ ਵਿੰਨ੍ਹੇ ਨਿਸ਼ਾਨੇ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਅੱਜ ਕੰਮ ਨੂੰ ਵੋਟ ਕਰ ਰਹੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਮਨੋਜ ਤਿਵਾੜੀ ਦੇ ਹਨੁਮਾਨ ਜੀ ਵਾਲੇ ਬਿਆਨ ਉੱਤੇ ਕਿਹਾ ਕਿ ਮੰਦਿਰ ਜਾਣ ਦਾ ਹੱਕ ਸਭ ਨੂੰ ਹੈ, ਪਤਾ ਨਹੀਂ ਮਨੋਜ ਜੀ ਕਿਉਂ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ।
16:26 February 08
ਕਮਯੂਨਿਸਟ ਪਾਰਟੀ ਦੇ ਆਗੂ ਪ੍ਰਕਾਸ਼ ਕਰਾਤ ਨੇ ਦਿੱਲੀ ਵਿੱਚ ਪਾਈ ਵੋਟ
ਕਮਯੂਨਿਸਟ ਪਾਰਟੀ ਦੇ ਆਗੂ ਪ੍ਰਕਾਸ਼ ਕਰਾਤ ਨੇ ਦਿੱਲੀ ਵਿੱਚ ਪਾਈ ਵੋਟ ਪਾਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਅਜਿਹੀ ਸਰਕਾਰ ਬਣੇ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ।
14:32 February 08
‘ਆਪ’ ਉਮੀਦਵਾਰ ਦਾ ਵਿਵਾਦਿਤ ਬਿਆਨ, ‘ਕੌਣ ਹੈ ਅਲਕਾ ਲਾਂਬਾ, ਆਦਮੀ ਜਾਂ ਔਰਤ’
ਆਮ ਆਦਮੀ ਪਾਰਟੀ ਦੇ ਵਰਕਰ ਦੀ ਬਦਸਲੂਕੀ ਤੋਂ ਬਾਅਦ ਹੁਣ ਆਪ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ ਨੇ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਲਈ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਕੌਣ ਹੈ ਅਲਕਾ ਲਾਂਬਾ, ਆਦਮੀ ਜਾਂ ਔਰਤ।' ਇਸ ਦੌਰਾਨ ਉਨ੍ਹਾਂ ਪੱਤਰਕਾਰਾ ਨੂੰ ਕਿਹਾ ਕਿ ਪੂਰਾ ਮਾਹੌਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ।
14:02 February 08
ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਦੀ ਥੱਪੜ ਮਾਰਨ ਦੀ ਘਟਨਾ 'ਤੇ ਪ੍ਰਤੀਕ੍ਰਿਆ
'ਅਫ਼ਸੋਸ ਹੈ ਕਿ ਥੱਪੜ ਲੱਗਾ ਨਹੀਂ'
ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਥੱਪੜ ਮਾਰਨ ਦੀ ਘਟਨਾ 'ਤੇ ਪ੍ਰਤੀਕ੍ਰਿਆ ਦਿੰਦਿਆ ਕਿਹਾ ਕਿ AAP ਕਾਰਜਕਰਤਾ ਗਾਲੀ ਦੇ ਰਿਹਾ ਸੀ ਤੇ ਬਦਮਾਸ਼ੀ ਕਰ ਰਿਹਾ ਸੀ। ਲਾਂਬਾ ਨੇ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਥੱਪੜ ਲੱਗਾ ਨਹੀਂ, ਕੇਜਰੀਵਾਲ ਬੌਖਲਾ ਗਏ ਹਨ।
13:43 February 08
ਰੇਹਾਨ ਵਾਡਰਾ ਨੇ ਪਾਈ ਵੋਟ
ਪ੍ਰਿਅੰਕਾ ਗਾਂਧੀ ਵਾਡਰਾ ਤੇ ਰੋਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਨੇ ਵੋਟ ਪਾ ਕੇ ਡੈਮੋਕ੍ਰੇਟਿਕ ਦਾ ਹਿੱਸਾ ਬਣ ਕੇ ਖੁਸ਼ੀ ਜਤਾਈ। ਉਸ ਨੇ ਕਿਹਾ ਵੋਟ ਸਭ ਦਾ ਅਧਿਕਾਰ ਹੈ। ਪ੍ਰਿਅੰਕਾ ਗਾਂਧੀ ਵਾਡਰਾ, ਰੋਬਰਟ ਵਾਡਰਾ ਤੇ ਰੇਹਾਨ ਵਾਡਰਾ ਨੇ ਵੋਟ ਪਾਈ।
13:16 February 08
ਗਿਰਿਰਾਜ ਸਿੰਘ 'ਤੇ EC ਨੇ ਮੰਗੀ ਰਿਪੋਰਟ
ਕੇਂਦਰੀ ਮੰਤਰੀ ਗਿਰਿਰਾਜ ਸਿੰਘ 'ਤੇ ਕਥਿਤ ਪੈਸੇ ਵੰਡਣ ਦੇ ਦੋਸ਼ਾਂ ਉੱਤੇ ਚੋਣ ਕਮਿਸ਼ਨ ਗੰਭੀਰ ਹੋ ਗਿਆ ਹੈ, ਚੋਣ ਕਮਿਸ਼ਨ ਨੇ ਇਸ ਮਾਮਲੇਉੱਤੇ ਜ਼ਿਲ੍ਹਾਂ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। AAP ਸਾਂਸਦ ਸੰਜੈ ਸਿੰਘ ਨੇ ਦੋਸ਼ ਲਗਾਇਆ ਸੀ ਕਿ ਗਿਰਿਰਾਜ ਸਿੰਘ ਨੇ ਰਿਠਾਲਾ ਵਿੱਚ ਕੁਝ ਲੋਕਾਂ 'ਚ ਪੈਸਾ ਵੰਡਿਆ ਹੈ।
13:16 February 08
ਮਨੋਜ ਤਿਵਾੜੀ ਦੇ ਹਨੁਮਾਨ ਜੀ ਵਾਲੇ ਬਿਆਨ 'ਤੇ ਕੇਜਰੀਵਾਲ ਦਾ ਪਲਟਵਾਰ
ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਮੈਂ ਟੀਵੀ ਚੈਨਲ 'ਤੇ ਹਨੁਮਾਨ ਚਾਲੀਸਾ ਪੜੀ ਹੈ, ਭਾਜਪਾ ਵਾਲੇ ਲਗਾਤਾਰ ਉਨ੍ਹਾਂ ਦਾ ਮਜ਼ਾਰ ਉਡਾ ਰਹੀ ਹੈ। ਉਨ੍ਹਾਂ ਨੇ ਟਵੀਟ ਕਰ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਦੇ ਬਿਆਨ ਦਾ ਜਵਾਬ ਦਿੱਤਾ।
13:16 February 08
ਲਾਲ ਕ੍ਰਿਸ਼ਣ ਅਡਵਾਣੀ ਨੇ ਭੁਗਤਾਈ ਵੋਟ
ਸੀਨੀਅਨ ਭਾਜਪਾ ਨੇਤਾ ਅਤੇ ਸਾਬਕਾ ਡਿਪਟੀ ਪੀਐਮ ਲਾਲ ਕ੍ਰਿਸ਼ਣ ਅਡਵਾਣੀ ਨੇ ਔਰੰਗਜ਼ੇਬ ਲੇਨ ਸਥਿਤ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਦੀ ਬੇਟੀ ਪ੍ਰਤਿਭਾ ਅਡਵਾਣੀ ਵੀ ਉਨ੍ਹਾਂ ਨਾਲ ਮੌਜੂਦ ਰਹੀ।
13:15 February 08
ਦੁਲਹਨ ਵਾਂਗ ਸਜਾਇਆ ਪੋਲਿੰਗ ਬੂਥ
ਚੋਣ ਕਮੀਸ਼ਨ ਨੇ ਸਾਊਥ ਦਿੱਲੀ ਦੇ 5 ਵਿਧਾਨਸਭਾ ਅਧੀਨ ਪੈਂਦੇ 5 ਪੋਲਿੰਗ ਬੂਥਾਂ ਨੂੰ ਦੁਲਹਨ ਵਾਂਗ ਸਜਾਇਆ। ਦੱਸ ਦਈਏ ਕਿ ਸਜਾਏ ਹੋਏ ਦੇਵਲੀ ਵਿਧਾਨਸਭਾ ਦੇ AC47 ਵਿੱਚ ਲੋਕ ਪੂਰੇ ਉਤਸ਼ਾਹ ਨਾਲ ਵੋਟ ਪਾਉਣ ਆ ਰਹੇ ਹਨ।
12:38 February 08
ਭਾਜਪਾ ਉਮੀਦਵਾਰ ਗੌਤਮ ਗੰਭੀਰ
ਭਾਜਪਾ ਗੌਤਮ ਗੰਭੀਰ ਨੇ ਭਾਜਪਾ ਸਰਕਾਰ ਆਉਣ ਦੀ ਜਤਾਈ ਉਮੀਦ ਤੇ ਕਿਹਾ ਕਿ ਲੋਕ ਸੋਚ ਕੇ ਕਰ ਰਹੇ ਹਨ ਵੋਟ। ਪਿਛੀ ਵਾਰ ਜੋ ਐਪ ਸਰਕਾਰ ਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਗਏ ਤੇ ਹੁਣ ਭਾਜਪਾ ਕਰੇਗੀ।
12:29 February 08
ਅਲਕਾ ਲਾਂਬਾ ਵਲੋਂ AAP ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼
AAP ਵਰਕਰ ਵਲੋਂ ਬਦਸਲੂਕੀ ਕੀਤੇ ਜਾਣ 'ਤੇ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਵਰਕਰ ਨੂੰ ਥੱਪੜ ਮਾਰਨ ਕੋਸ਼ਿਸ਼ ਕੀਤੀ।
12:28 February 08
ਸਾਬਕਾ ਪੀਐਮ ਡਾ. ਮਨਮੋਹਨ ਸਿੰਘ
ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਨੇ ਵੀ ਭੁਗਤਾਈ ਵੋਟ। ਉਨ੍ਹਾਂ ਦੀ ਪਤਨੀ ਵੀ ਰਹੀ ਮੌਜੂਦ।
12:09 February 08
ਰਾਸ਼ਟਰਪਤੀ ਰਾਮਨਾਥ ਕੋਵਿੰਦ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭੁਗਤਾਈ ਵੋਟ
12:08 February 08
ਮਨੋਜ ਤਿਵਾੜੀ
ਵੋਟ ਪਾਉਣ ਆਏ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿੱਚ ਉਹ ਸਰਕਾਰ ਆਵੇਗੀ ਜਿਸ ਕਾਰਨ ਧਰਨੇ ਨਹੀਂ ਲੱਗਣਗੇ ਤੇ ਕਿਸੇ ਨਾਲ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਿਕਲਪ ਬਣ ਕੇ ਦਿੱਲੀ ਦੇ ਲੋਕਾਂ ਲਈ ਸਾਹਮਣੇ ਆਈ ਹੈ ਤੇ ਅੱਜ ਲੋਕ ਵਧੀਆ ਫੈਸਲਾ ਲੈਣਗੇ।
11:31 February 08
ਗਾਂਧੀਨਗਰ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਨੇ ਪਾਈ ਵੋਟ
ਸ਼ਾਹਦਰਾ ਵਿਖੇ ਦਿੱਗਜ ਨੇਤਾ ਤੇ ਗਾਂਧੀਨਗਰ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਨੇ ਵੀ ਵੋਟ ਭੁਗਤਾਈ। ਇਸ ਮੌਕੇ ਉਨ੍ਹਾਂ ਕਿਹੈਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗਾਂਧੀਨਗਰ ਵਿਧਾਨਸਭਾ ਲਈ ਕੁੱਝ ਨਹੀਂ ਕੀਤਾ ਤੇ ਗਾਂਧੀਨਗਰ ਵਿਧਾਨਸਭਾ ਦੀ ਚੋਣ ਰਾਜਨੀਤੀ ਤੋਂ ਉੱਪਰ ਉੱਠ ਕੇ ਹੈ।
11:30 February 08
ਦੁਲਹਾ ਪਹੁੰਚਿਆ ਵੋਟ ਪਾਉਣ
ਆਪਣੇ ਵਿਆਹ ਵਾਲੇ ਦਿਨ ਸਵੇਰੇ 7 ਵਜੇਂ ਤੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਆਏ ਦੁਲਹੇ ਨੇ ਕਿਹਾ ਕਿ ਵਿਆਹ ਲਈ ਉਡੀਕ ਕਰ ਸਕਦੇ ਹਨ, ਪਰ ਵੋਟ ਨਹੀਂ ਛੱਡ ਸਕਦੇ।
11:10 February 08
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆਂ ਗਾਂਧੀ ਨੇ ਪਾਈ ਵੋਟ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆਂ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਨਿਰਮਨ ਵਿਹਾਰ ਭਵਨ, ਦਿੱਲੀ ਵਿਖੇ ਆਪਣੀ ਵੋਟ ਭੁਗਤਾਈ।
11:01 February 08
108 ਸਾਲਾ ਬਜ਼ੁਰਗ ਮਹਿਲਾ ਨੇ ਪਾਈ ਵੋਟ
ਉੱਤਰ ਪੂਰਬੀ ਜ਼ਿਲ੍ਹੇ ਦੇ ਬਾਬਰਪੁਰ ਵਿਧਾਨਸਭਾ ਵਿੱਚ ਲੱਗਣ ਵਾਲੇ ਬਾਬਰਪੁਰ ਨਿਗਮ ਸਕੂਲ ਵਿੱਚ ਬਣੇ ਪੋਲਿੰਗ ਬੂਥ ਉੱਤੇ ਇੱਕ 108 ਸਾਲ ਦੀ ਬਜ਼ੁਰਗ ਮਹਿਲਾ ਸਿਤਾਰਾ ਜੈਨ ਨੇ ਆਪਣੀ ਵੋਟ ਭੁਗਤਾਈ। ਟੀਮ ਨੇ ਬਜ਼ੁਰਗ ਦਾ ਮਾਲਾ ਪਹਿਨਾ ਕੇ ਸਵਾਗਤ ਕੀਤਾ।
10:29 February 08
ਬਾਬਰਪੁਰ ਸਥਿਤ ਵੋਟਿੰਗ ਕੇਂਦਰ 'ਚ ਇੱਕ ਚੋਣ ਅਧਿਕਾਰੀ ਦੀ ਮੌਤ
ਉੱਤਰ ਪੂਰਬੀ ਦਿੱਲੀ ਦੇ ਬਾਬਰਪੁਰ ਸਥਿਤ ਐਮਸੀਡੀ ਸਕੂਲ ਵਿੱਚ ਬਣੇ ਵੋਟਿੰਗ ਕੇਂਦਰ ਉੱਤੇ ਅੱਜ ਸਵੇਰੇ ਇੱਕ ਚੋਣ ਅਧਿਕਾਰੀ ਉਧਮ ਸਿੰਘ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੌਤ ਦਾ ਕਾਰਨ ਸੀਨੇ ਵਿੱਚ ਦਰਦ ਹੋਣ ਨਾਲ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮ੍ਰਿਤਕ ਚੋਣ ਅਧਿਕਾਰੀ ਰਾਤ ਤੋਂ ਹੀ ਆਪਣੀ ਪੋਲਿੰਗ ਟੀਮ ਨਾਲ ਪੁਲਿਸ ਸਟੇਸ਼ਨ ਪਹੁੰਚੇ ਹੋਏ ਸੀ।
10:14 February 08
CM ਕੇਜਰੀਵਾਲ ਨੇ ਪਾਈ ਵੋਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 6 ਫਲੈਗ ਸਟਾਫ਼ ਰੋਡ ਮੁੱਖ ਮੰਤਰੀ ਨਿਵਾਸ ਤੋਂ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪਹੁੰਚੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾਵਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚਾਹੇ ਜਿਸ ਮਰਜ਼ੀ ਪਾਰਟੀ ਨੂੰ ਵੋਟ ਪਾਉ, ਪਰ ਮਹਿਲਾਵਾਂ ਨੂੰ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
10:14 February 08
ਸੌਰਭ ਭਾਰਦਵਾਜ
ਸੌਰਭ ਭਾਰਦਵਾਜ ਨੇ ਕਿਹਾ ਕਿ ਅਸੀਂ ਪੂਰਾ ਚੋਣ ਪ੍ਰਚਾਰ ਸਕਾਰਾਤਮਕ ਰੂਪ ਨਾਲ ਕੀਤਾ ਹੈ।
10:02 February 08
ਕਈ ਬੂਥਾਂ 'ਤੇ EVM ਖ਼ਰਾਬ
ਯਮੁਨਾ ਵਿਹਾਰ ਤੇ ਨਵੀਂ ਦਿੱਲੀ ਦੇ ਇੱਕ ਬੂਥ 'ਤੇ EVM ਕੰਮ ਨਹੀਂ ਕਰ ਰਿਹਾ ਹੈ ਜਿਸ ਨਾਲ ਵੋਟਿੰਗ ਪ੍ਰਭਾਵਿਤ ਹੋਈ ਹੈ।
09:56 February 08
ਮਨੀਸ਼ ਸਿਸੋਦੀਆ
ਵੋਟਿੰਗ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਤੇ ਪਟਪੜਗੰਜ ਤੋਂ ਉਮੀਦਵਾਰ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਦੇਸ਼ ਦੀ ਪਹਿਲੀ ਚੋਣ ਹੈ ਜੋ ਕੰਮ ਦੇ ਆਧਾਰ 'ਤੇ ਲੜੀ ਜਾ ਰਹੀ ਹੈ।
09:37 February 08
ਕਪਿਲ ਮਿਸ਼ਰਾ
ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਪਾਈ ਵੋਟ।
08:59 February 08
ਉਪ ਰਾਜਪਾਲ ਅਨਿਲ ਬੈਜਲ ਨੇ ਪਾਈ ਵੋਟ
ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਉਪ ਰਾਜਪਾਲ ਅਨਿਲ ਬੈਜਲ ਵੋਟ ਪਾਉਣ ਪਹੁੰਚੇ।
08:59 February 08
ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਮਹਿਲਾਵਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਮਹਿਲਾਵਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।
08:59 February 08
ਵਿਦੇਸ਼ੀ ਮੰਤਰੀ ਡਾ. ਐਸ ਜੈਸ਼ੰਕਰ ਨੇ ਪਾਈ ਵੋਟ
ਵਿਦੇਸ਼ੀ ਮੰਤਰੀ ਡਾ. ਐਸ ਜੈਸ਼ੰਕਰ ਨੇ ਐਨਡੀਐਮਸੀ ਸਕੂਲ ਆਫ਼ ਸਾਇੰਸ ਐਂਡ ਬਿਊਮੀਨੀਟੀਜ਼ ਐਜ਼ੂਕੇਸ਼ਨ ਦੇ ਤੁਗ਼ਲਕ ਧਰਮਸ਼ਾਲਾ ਵਿੱਚ ਸਥਾਪਤ ਮਤਦਾਨ ਕੇਂਦਰ ਜਾ ਕੇ ਆਪਣੀ ਵੋਟ ਪਾਈ।
08:49 February 08
ਦਿੱਲੀ ਚੋਣਾਂ 2020: EVM ਵਿੱਚ ਕੈਦ ਉਮੀਦਵਾਰਾਂ ਦਾ ਸਿਆਸੀ ਭਵਿੱਖ, ਕਰੀਬ 57.06 ਫੀਸਦੀ ਹੋਈ ਵੋਟਿੰਗ
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦਾ ਸਿਆਸੀ ਭਵਿੱਖ EVM ਵਿੱਚ ਕੈਦ ਹੋ ਗਏ ਹਨ। 7:30 ਵਜੇ ਤੱਕ ਕਰੀਬ 57.06 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਦਿੱਲੀ ਵਿਧਾਨਸਭਾ ਚੋਣਾਂ 2020 ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਅੱਜ ਦਿੱਲੀ ਦੇ ਉਮੀਦਵਾਰਾਂ ਦੀ ਕਿਸਮਤ ਬੰਦ ਬਾਕਸ ਵਿੱਚ ਕੈਦ ਹੋ ਜਾਵੇਗੀ।
ਨਵੀਂ ਦਿੱਲੀ: ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਸੀਟਾਂ 'ਤੇ 668 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਜਾਵੇਗਾ। ਦੇਸ਼ ਵਿੱਚ ਹੋ ਰਹੇ ਵਿਰੋਧ ਖ਼ਾਸ ਕਰਕੇ ਦਿੱਲੀ ਵਿੱਚ ਪ੍ਰਦਰਸ਼ਨਾਂ ਕਰ ਕੇ ਇਹ ਵੋਟਾਂ ਬੇਹੱਦ ਖ਼ਾਸ ਜਾਪ ਰਹੀਆਂ ਹਨ। ਉੱਥੇ ਹੀ ਵਿਦੇਸ਼ੀ ਮੰਤਰੀ ਡਾ. ਐਸ ਜੈਸ਼ੰਕਰ ਨੇ ਵੋਟ ਪਾ ਦਿੱਤੀ ਹੈ।
ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਮਹਿਲਾਵਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਵਿਦੇਸ਼ੀ ਮੰਤਰੀ ਡਾ. ਐਸ ਜੈਸ਼ੰਕਰ ਨੇ ਐਨਡੀਐਮਸੀ ਸਕੂਲ ਆਫ਼ ਸਾਇੰਸ ਐਂਡ ਬਿਊਮੀਨੀਟੀਜ਼ ਐਜ਼ੂਕੇਸ਼ਨ ਦੇ ਤੁਗ਼ਲਕ ਧਰਮਸ਼ਾਲਾ ਵਿੱਚ ਸਥਾਪਤ ਮਤਦਾਨ ਕੇਂਦਰ ਜਾ ਕੇ ਆਪਣੀ ਵੋਟ ਪਾਈ।
ਦਿੱਲੀ ਦੀਆਂ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਭਾਰਤੀ ਜਨਤਾ ਪਾਰਟੀ ਦੇ ਵਿਜੇਂਦਰ ਗੁਪਤਾ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਵੱਡੇ ਚਿਹਰੇ ਹਨ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਵਿੱਚ ਸਭ ਤੋਂ ਜ਼ਿਆਦਾ ਉਮੀਦਵਾਰ(28) ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਇਹ ਵੀ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਵੀਂ ਦਿੱਲੀ ਤੋਂ ਹੀ ਚੋਣ ਲੜ ਰਹੇ ਹਨ। ਜਦੋਂ ਕਿ ਸਭ ਤੋਂ ਘੱਟ(4) ਪਟੇਲ ਨਗਰ ਵਿੱਚ ਹਨ।
ਘਰ ਬੈਠੇ ਕਰੋ ਮਤਦਾਨ ਕੇਂਦਰ ਤੇ ਭੀੜ ਦਾ ਪਤਾ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਤਦਾਤਾ ਘਰ ਬੈਠ ਹੀ ਮਤਦਾਨ ਕੇਂਦਰ ਤੇ ਮੌਜੂਦ ਭੀੜ ਦਾ ਅੰਦਾਜ਼ਾ ਲਾ ਸਕਦੇ ਹਨ। ਇਹ ਬੂਥ ਐਪ ਨਾਲ ਸੰਭਵ ਹੈ। ਇਸ ਨਾਲ ਤੁਹਾਨੂੰ ਬੂਥ ਤੇ ਭੀੜ ਦਾ ਅੰਦਾਜ਼ਾ ਹੋ ਜਾਵੇਗਾ। ਦਿੱਲੀ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜੋ ਇਸ ਐਪ ਦਾ ਇਸਤੇਮਾਲ ਕਰੇਗਾ।
ਵੋਟਰਾਂ ਦੀ ਗਿਣਤੀ
ਦਿੱਲੀ ਚੋਣਾਂ ਵਿੱਚ 1,47,86,382 ਵਿਅਤੀਆਂ ਨੂੰ ਵੋਟ ਦੇਣ ਦਾ ਅਧਿਕਾਰ ਹੈ ਜਿੰਨ੍ਹਾਂ ਵਿੱਚੋਂ 2,32,815 ਵੋਟਰ ਉਹ ਹਨ ਜੋ ਪਹਿਲੀ ਵਾਰ ਵੋਟ ਦੇਣ ਜਾ ਰਹੇ ਹਨ। ਇਸ ਵਾਰ 13,715 ਬੂਥ ਬਣਾਏ ਗਏ ਹਨ ਜਿੰਨਾਂ ਵਿੱਚੋਂ 3704 ਬੂਥਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।
ਚੋਣ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਚੋਣਾਂ ਨੂੰ ਪੂਰੇ ਅਮਨੋ-ਅਮਾਨ ਨਾਲ ਕਰਵਾਉਣ ਲਈ 40,000 ਸੁਰੱਖਿਆ ਕਰਮਚਾਰੀ, 19,000 ਹੋਮਗਾਰਡ ਦੇ ਜਵਾਨ ਅਤੇ ਸੀਆਰਪੀਐਫ਼ ਦੀਆਂ 190 ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦੀ 70 ਵਿੱਚੋਂ 67 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਜਦੋਂ ਕਿ ਭਾਰਤੀ ਜਨਤਾ ਪਾਰਟੀ 3 ਸੀਟਾਂ ਮਿਲੀਆਂ ਸੀ। ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ।