ਪਟਨਾ: ਬਿਹਾਰ ਦੇ 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। ਚੋਣ ਮੈਦਾਨ ਵਿੱਚ, ਜਨਤਾ ਵੋਟਿੰਗ ਕਰ ਈਵੀਐਮ ਵਿੱਚ 463 ਉਮੀਦਵਾਰਾਂ ਦੀ ਕਿਸਮਤ ਨੂੰ ਕੈਦ ਕਰ ਰਹੀ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਦੂਜੇ ਪੜਾਅ 'ਤੇ ਪ੍ਰਤੀਕ੍ਰਿਆ ਦੇ ਰਹੇ ਹਨ।
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਜੋ ਆਪਣੀ ਵੋਟ ਪਾਉਣ ਲਈ ਵੈਟਰਨਰੀ ਕਾਲਜ ਗਰਾਉਂਡ ਵਿਖੇ ਪਹੁੰਚੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਤਬਦੀਲੀ ਦੀ ਗੰਗਾ ਵਹਿ ਰਹੀ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ''ਪਹਿਲਾ ਮਤਦਾਨ, ਫਿਰ ਜਲਪਾਣ” ਬਿਹਾਰ ਦੇ ਲੋਕ ਅੱਜ ਆਪਣੇ ਉੱਜਵਲ ਭਵਿੱਖ ਲਈ ਦੂਜੇ ਗੇੜ ਵਿੱਚ ਵੋਟ ਪਾਉਣ ਜਾ ਰਹੇ ਹਨ। ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ, ਲੋਕਤੰਤਰ ਦੇ ਇਸ ਮਹਾਂਪਰਵ ਵਿੱਚ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਆਪਣਾ ਯੋਗਦਾਨ ਪਾਇਆ ਜਾਵੇ।
"ਲੱਗਦਾ ਹੈ ਕਿ ਐਨਡੀਏ ਨੂੰ ਵੱਡੀ ਬੜ੍ਹਤ ਮਿਲ ਰਹੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਦੁਬਾਰਾ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਦੁਨੀਆ ਦੇ ਇੱਕ ਉੱਤਮ ਨੇਤਾ ਨਰਿੰਦਰ ਮੋਦੀ ਤੇ ਦੇਸ਼ ਦੇ ਸਰਬੋਤਮ ਮੁੱਖ ਮੰਤਰੀ ਨਿਤੀਸ਼ ਕੁਮਾਰ ਹਨ ਅਤੇ ਦੂਜੇ ਪਾਸੇ ਖ਼ਾਨਦਾਨੀ ਸਿਆਸਤਦਾਨ ਤੇਜਸਵੀ ਯਾਦਵ ਹਨ। ਲੋਕਾਂ ਨੇ ਖ਼ਾਨਦਾਨੀ ਸਿਆਸਤ ਨੂੰ ਖ਼ਤਮ ਕਰਨ ਦਾ ਮਨ ਬਣਾ ਲਿਆ ਹੈ।- ਰਾਜੀਵ ਰੰਜਨ, ਬੁਲਾਰੇ, ਜੇ.ਡੀ.ਯੂ.