ਭੋਪਾਲ: ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਲਖਨਊ ਵਿੱਚ ਦੇਹਾਂਤ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏ। ਲਾਲਜੀ ਟੰਡਨ ਨੂੰ ਉਨ੍ਹਾਂ ਦੀ ਰਾਜਨੀਤਿਕ ਸ਼ਖਸੀਅਤ ਅਤੇ ਰਾਜਨੀਤਿਕ ਹੁਸ਼ਿਆਰੀ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਸਰਗਰਮ ਲਾਲਜੀ ਟੰਡਨ ਵੀ ਭਾਜਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਦੇ ਨੇੜਲੇ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ। ਲਾਲਜੀ ਟੰਡਨ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਲੈ ਕੇ ਮੱਧ ਪ੍ਰਦੇਸ਼ ਦੀ ਰਾਜਨੀਤੀ ਵਿੱਚ ਸੋਗ ਦੀ ਲਹਿਰ ਹੈ।
ਉੱਤਰ ਪ੍ਰਦੇਸ਼ ਦੀ ਲਖਨਊ ਸੀਟ ਤੋਂ ਸੰਸਦ ਮੈਂਬਰ ਰਹੇ ਲਾਲ ਜੀ ਟੰਡਨ ਸਿਆਸਤ ਦੀ ਪੁਰਾਣੀ ਪੀੜ੍ਹੀ ਦੇ ਦਿੱਗਜ ਨੇਤਾ ਰਹੇ ਹਨ। ਰਾਸ਼ਟਰੀ ਸਵੈ-ਸੇਵਕ ਸੰਘ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਵਿਚ ਕਦਮ ਰੱਖਿਆ ਅਤੇ ਕੌਂਸਲਰ ਤੋਂ ਰਾਜਪਾਲ ਤੱਕ ਦਾ ਸਫ਼ਰ ਕਰਕੇ ਇਕ ਰਿਕਾਰਡ ਬਣਾਇਆ।
ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਵਿੱਚ ਜਨਮੇ ਲਾਲਜੀ ਟੰਡਨ ਸਿਰਫ 12 ਸਾਲ ਦੀ ਉਮਰ ਵਿੱਚ ਸੰਘ ਵਿੱਚ ਸ਼ਾਮਲ ਹੋਏ ਸਨ। 1960 ਵਿਚ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਵਾਲੇ ਲਾਲਜੀ ਟੰਡਨ ਨੇ ਜੇਪੀ ਲਹਿਰ ਵਿਚ ਵੱਡੇ ਪੱਧਰ ਉੱਤੇ ਹਿੱਸਾ ਲਿਆ ਸੀ।
ਰਾਜਨੀਤਿਕ ਸਫ਼ਰ 'ਤੇ ਇੱਕ ਨਜ਼ਰ
- 12 ਸਾਲ ਦੀ ਉਮਰ ਵਿੱਚ ਸੰਘ ਵਿੱਚ ਸ਼ਾਮਲ ਹੋਏ
- 1960 ਵਿੱਚ ਸ਼ੁਰੂ ਕੀਤਾ ਰਾਜਨੀਤਿਕ ਸਫ਼ਰ
- ਜੇਪੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ
- ਟੰਡਨ ਦੋ ਵਾਰ ਕੌਂਸਲਰ ਚੁਣੇ ਗਏ ਅਤੇ ਦੋ ਵਾਰ ਵਿਧਾਨ ਸਭਾ ਮੈਂਬਰ ਵੀ ਰਹੇ
- ਉਹ 1996 ਤੋਂ 2009 ਤੱਕ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਬਣੇ ਰਹੇ
- ਲਾਲਜੀ ਟੰਡਨ ਕਲਿਆਣ ਸਿੰਘ ਦੀ ਅਗਵਾਈ ਵਾਲੀ ਯੂਪੀ ਸਰਕਾਰ ਵਿੱਚ ਮੰਤਰੀ ਸਨ
- ਯੂਪੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ
- ਉਨਾਂ ਪਹਿਲੀ ਵਾਰ 2009 ਵਿੱਚ ਲਖਨਊ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਜਿੱਤ ਕੇ ਸੰਸਦ ਵਿੱਚ ਪਹੁੰਚੇ ਸੀ
- ਲਾਲਜੀ ਟੰਡਨ 21 ਅਗਸਤ 2018 ਨੂੰ ਬਿਹਾਰ ਦੇ ਰਾਜਪਾਲ ਬਣੇ
- ਉਨ੍ਹਾਂ ਨੂੰ 20 ਜੁਲਾਈ 2019 ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ
ਮੱਧ ਪ੍ਰਦੇਸ਼ ਰਾਜਪਾਲ ਦੀ ਜ਼ਿੰਮੇਵਾਰੀ ਤੋਂ ਛੁੱਟੀ