ਪੰਜਾਬ

punjab

ETV Bharat / bharat

ਪੁਲਿਸ ਨੇ 3 ਔਰਤਾਂ ਨੂੰ ਸਬਰੀਮਾਲਾ ਮੰਦਿਰ ਵਿੱਚ ਜਾਣ ਤੋਂ ਰੋਕਿਆਂ - ਬਰੀਮਾਲਾ ਮੰਦਿਰ 'ਚ ਦਰਸ਼ਨ

ਕੇਰਲ ਪੁਲਿਸ ਨੇ ਸਬਰੀਮਾਲਾ ਮੰਦਿਰ 'ਚ ਦਰਸ਼ਨਾਂ ਲਈ ਆਈਆਂ 3 ਔਰਤਾਂ ਨੂੰ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਨੂੰ ਵੇਖਣ ਤੋਂ ਬਾਅਦ ਅੰਦਰ ਜਾਣ ਤੋਂ ਰੋਕ ਦਿੱਤਾ। ਮੰਦਿਰ ਦੀ ਪਰੰਪਰਾ ਮੁਤਾਬਕ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਨੂੰ ਮੰਦਿਰ ਵਿੱਚ ਦਾਖ਼ਲ ਹੋਣ ਦੀ ਮਨਾਹੀ ਹੈ।

ਫ਼ੋਟੋ।

By

Published : Nov 16, 2019, 10:00 PM IST

Updated : Nov 17, 2019, 12:02 AM IST

ਸਬਰੀਮਾਲਾ: ਕੇਰਲ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਸਮੂਹ 'ਚ ਆਇਆ ਤਿੰਨ ਔਰਤਾਂ ਨੂੰ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਨੂੰ ਵੇਖਣ ਤੋਂ ਬਾਅਦ ਸਬਰੀਮਾਲਾ ਮੰਦਿਰ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਮੰਦਿਰ ਦੀ ਪਰੰਪਰਾ ਮੁਤਾਬਕ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਨੂੰ ਮੰਦਿਰ ਵਿੱਚ ਦਾਖ਼ਲ ਹੋਣ ਦੀ ਮਨਾਹੀ ਹੈ।

ਸਬਰੀਮਾਲਾ ਮੰਦਿਰ ਦਾ 2 ਮਹੀਨੇ ਤੱਕ ਚੱਲਣ ਵਾਲੇ ਸਮਾਰੋਹ ਸ਼ਰਧਾਲੂਆਂ ਲਈ ਅਧਿਕਾਰਤ ਤੌਰ 'ਤੇ ਐਤਵਾਰ ਨੂੰ ਸਵੇਰੇ ਪੰਜ ਵਜੇ ਖੋਲ੍ਹਿਆ ਜਾਣਾ ਹੈ। ਹਾਲਾਂਕਿ ਅੱਜ ਇਸ ਨੂੰ ਮੰਦਿਰ ਦੇ ਪੁਜਾਰੀਆਂ ਵੱਲੋਂ ਧਾਰਮਿਕ ਰਸਮਾਂ ਲਈ ਖੋਲ੍ਹਿਆ ਗਿਆ ਸੀ।

ਦੱਸਣਯੋਗ ਹੈ ਕਿ ਮੰਦਿਰ 'ਚ ਰੋਕੀ ਗਈ ਤਿੰਨੋਂ ਔਰਤਾਂ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਆਈਆਂ ਸਨ। ਇਹ ਤਿੰਨੋਂ ਔਰਤਾਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਦਾ ਹਿੱਸਾ ਸਨ, ਜਿਨ੍ਹਾਂ ਨੂੰ ਪਾਂਬਾ ਬੇਸ ਕੈਂਪ ਵਿਖੇ ਸ਼ਨਾਖਤੀ ਕਾਰਡ ਵੇਖ ਕੇ ਪੁਲਿਸ ਨੇ ਰੋਕ ਲਿਆ। ਸੂਤਰਾਂ ਮੁਤਾਬਕ, ਪੁਲਿਸ ਨੂੰ ਸ਼ੱਕ ਸੀ ਕਿ ਤਿੰਨੋਂ ਔਰਤਾਂ 10-50 ਸਾਲ ਦੀ ਉਮਰ ਵਿਚਾਲੇ ਸਨ, ਇਸ ਲਈ ਉਹ ਉਨ੍ਹਾਂ ਨੂੰ ਸਮੂਹ ਤੋਂ ਵੱਖ ਕਰ ਦਿੱਤਾ ਗਿਆ।

ਸੂਤਰਾਂ ਨੇ ਦੱਸਿਆ ਕਿ ਤਿੰਨਾਂ ਔਰਤਾਂ ਨੂੰ ਮੰਦਿਰ ਦੀ ਪਰੰਪਰਾ ਬਾਰੇ ਦੱਸਿਆ ਗਿਆ, ਜਿਸ ਤੋਂ ਬਾਅਦ ਉਹ ਵਾਪਸ ਜਾਣ ਲਈ ਸਹਿਮਤ ਹੋ ਗਈਆਂ, ਜਦੋਂ ਕਿ ਦੂਜੇ ਲੋਕ ਅੱਗੇ ਚਲੇ ਗਏ। ਇੱਕ ਸਾਲ ਪਹਿਲਾਂ ਕਿਲ੍ਹੇ ਵਿੱਚ ਬਦਲਿਆ ਰਿਹਾ ਮਸ਼ਹੂਰ ਸਬਰੀਮਾਲਾ ਮੰਦਿਰ ਵਿੱਚ ਸ਼ਾਂਤੀ ਨੂੰ ਸ਼ਾਂਤੀ ਰਹੀ। ਇਸ ਵਾਰ ਇੱਥੇ ਕੋਈ ਮਨਾਹੀ ਲਾਗੂ ਨਹੀਂ ਹੈ।

ਹਾਲਾਂਕਿ, ਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਪਣੇ ਬਹੁਮਤ ਦੇ ਫੈਸਲੇ ਵਿੱਚ ਸਬਰੀਮਾਲਾ ਨਾਲ ਸਬੰਧਤ ਰਿਵੀਯੂ ਪਟੀਸ਼ਨਾਂ ਨੂੰ ਇੱਕ ਵੱਡੇ ਬੈਂਚ ਕੋਲ ਭੇਜ ਦਿੱਤਾ। ਪਰ ਉਸ ਨੇ ਕਿਹਾ ਕਿ ਔਰਤਾਂ ਨੂੰ ਮੰਦਿਰ 'ਚ ਦਾਖ਼ਲ ਹੋਣ ਦੀ ਇਜਾਜ਼ਤ 28 ਸਤੰਬਰ, 2018 ਦੇ ਉਸ ਦੇ ਆਦੇਸ਼ 'ਤੇ ਰੋਕ ਨਹੀਂ ਦਿੱਤੀ ਗਈ ਹੈ। ਇਸ ਵਾਰ ਕੇਰਲਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਔਰਤਾਂ ਨੂੰ ਦਰਸ਼ਨਾਂ ਲਈ ਮੰਦਿਰ ਲਿਜਾਣ ਲਈ ਕੋਈ ਕੋਸ਼ਿਸ਼ ਨਹੀਂ ਕਰੇਗੀ। ਪਿਛਲੇ ਸਾਲ, ਪੁਲਿਸ ਨੇ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ, ਜਿਸਦਾ ਸੱਜੇ ਪੱਖੀਆਂ ਕਾਰਕੁਨਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਉਥੋਂ ਭੱਜਾ ਦਿੱਤਾ।

Last Updated : Nov 17, 2019, 12:02 AM IST

ABOUT THE AUTHOR

...view details