ਸ੍ਰੀਲੰਕਾ: ਫੇਸਬੁਕ ਪੋਸਟ ਤੋਂ ਬਾਅਦ ਭੜਕੀ ਹਿੰਸਾ, ਸਰਕਾਰ ਨੇ ਸੋਸ਼ਲ ਮੀਡੀਆ 'ਤੇ ਲਗਾਈ ਰੋਕ - Easter Attack
ਕੈਥੋਲਿਕ ਈਸਾਈ ਭਾਈਚਾਰੇ ਦੇ ਕੁੱਝ ਗੁੱਟਾ ਨੇ ਸਥਾਨਕ ਮੁਸਲਮਾਨ ਦੀਆਂ ਦੁਕਾਨਾਂ 'ਤੇ ਕੀਤੀ ਪੱਥਰਬਾਜੀ। ਗਿਰਜਾਘਰ 'ਚ ਹੋਏ ਬੰਬ ਧਮਾਕੇ ਦੇ 3 ਹਫ਼ਤਿਆ ਬਾਅਦ ਭਾਈਚਾਰਕ ਪ੍ਰਾਰਥਨਾਂ ਹੋਈ ਸੀ ਸ਼ੁਰੂ। ਸੋਸ਼ਲ ਮੀਡੀਆਂ 'ਤੇ ਲੱਗੀ ਰੋਕ।
ਸ੍ਰੀਲੰਕਾ: ਸ੍ਰੀਲੰਕਾ ਦੇ ਗਿਰਜਾਘਰਾਂ ਵਿੱਚ ਤਿੰਨ ਹਫਤੇ ਬਾਅਦ ਐਤਵਾਰ ਨੂੰ ਭਾਈਚਾਰਕ ਪ੍ਰਾਰਥਨਾਂ ਸ਼ੁਰੂ ਹੋਈ, ਪਰ ਇਸ ਦਿਨ ਸਵੇਰੇ ਚਿਲਾ ਸ਼ਹਿਰ ਵਿੱਚ ਕੈਥੋਲਿਕ ਈਸਾਈ ਭਾਈਚਾਰੇ ਦੇ ਕੁੱਝ ਗੁੱਟਾ ਨੇ ਸਥਾਨਕ ਮੁਸਲਮਾਨ ਦੀਆਂ ਦੁਕਾਨਾਂ ਉਤੇ ਹਮਲਾ ਕਰ ਦਿੱਤਾ। ਇਸ ਭੀੜ ਨੇ ਮਸਜਿਦ ਨੂੰ ਵੀ ਨਿਸ਼ਾਨਾ ਬਣਾਇਆ। ਹਾਲਾਤਾਂ ਨੂੰ ਵੇਖਦਿਆਂ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਰੋਕ ਲਗਾ ਦਿੱਤੀ ਹੈ। ਫੇਸਬੁਕ 'ਤੇ ਪੋਸਟ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਈਸਾਈ ਬਹੁਲ ਆਬਾਦੀ ਵਾਲਾ ਇਹ ਸ਼ਹਿਰ ਸ੍ਰੀਲਕਾ ਦੇ ਪੱਛਮੀ ਤੱਟ ਉਤੇ ਸਥਿਤ ਹੈ। ਜਾਣਕਾਰੀ ਮੁਤਾਬਕ ਫੇਸਬੁਕ ਉੱਤੇ ਪਈ ਇੱਕ ਪੋਸਟ ਤੋਂ ਬਾਅਦ ਸ੍ਰੀ ਲੰਕਾ ਵਿੱਚ ਮੁੜ ਵਿਵਾਦ ਹੋਇਆ ਤੇ ਭੀੜ ਨੇ ਤਿੰਨ ਮਸਜਿਦਾਂ 'ਤੇ ਹਮਲਾ ਕੀਤਾ। ਹਿੰਸਕ ਭੀੜ ਨੇ ਮੁਸਲਮਾਨਾਂ ਦੀਆਂ ਦੁਕਾਨਾਂ 'ਤੇ ਪੱਥਰਬਾਜੀ ਕੀਤੀ। ਹਾਲਾਤ ਕਾਬੂ ਵਿੱਚ ਕਰਨ ਲਈ ਇੱਥੇ ਸੋਮਵਾਰ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਸੀ।