ਨਵੀਂ ਦਿੱਲੀ: ਦਿੱਲੀ ਹਿੰਸਾ ਦੇ ਆਰੋਪੀ ਤਾਹਿਰ ਹੁਸੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੜਕੜਡੁੰਮਾ ਕੋਰਟ ਨੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਦੇ ਲਈ ਭੇਜ ਦਿੱਤਾ ਹੈ। ਵੀਰਵਾਰ ਸ਼ਾਮ ਤਾਹਿਰ ਹੁਸੈਨ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਾਹਿਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਦਿੱਲੀ ਹਿੰਸਾ ਦੇ ਆਰੋਪੀ ਤਾਹਿਰ ਹੁਸੈਨ ਨੂੰ 7 ਦਿਨ ਰਿੜਕੇਗੀ ਪੁਲਿਸ
ਦਿੱਲੀ ਹਿੰਸਾ ਦੇ ਆਰੋਪੀ ਤਾਹਿਰ ਹੁਸੈਨ ਨੂੰ ਕੋਰਟ ਨੇ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਤਾਹਿਰ ਹੁਸੈਨ
ਜ਼ਿਕਰ ਕਰ ਦਈਏ ਕਿ ਹਿੰਸਾ ਦੌਰਾਨ ਤਾਹਿਰ ਦੇ ਘਰੋਂ ਇੱਟਾਂ, ਪੱਥਰ, ਐਸਿਡ ਅਤੇ ਪੈਟਰੋਲ ਬੰਬ ਬਰਾਮਦ ਕੀਤੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਉਸ ਤੇ ਮਾਮਲਾ ਦਰਜ ਕਰ ਲਿਆ ਸੀ। ਇਹ ਵੀ ਦੱਸ ਦਈਏ ਕਿ ਤਾਹਿਰ ਆਮ ਆਦਮੀ ਪਾਰਟੀ ਦਾ ਕੌਂਸਲਰ ਸੀ। ਤਾਹਿਰ ਤੇ ਇਹ ਇਲਜ਼ਾਮ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਕ ਕੋਰਟ ਵਿੱਚ ਪੁਲਿਸ ਨੇ ਤਾਹਿਰ ਦੇ ਰਿਮਾਂਡ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।