ਬੈਂਗਲੁਰੂ: ਭਾਰਤੀ ਸੁਰੱਖਿਆ ਏਜੰਸੀਆਂ ਨੇ 15 ਸਾਲ ਤੋਂ ਫਰਾਰ ਅੰਡਰਵਰਲਡ ਡਾਨ ਰਵੀ ਪੁਜਾਰੀ ਨੂੰ ਐਤਵਾਰ ਨੂੰ ਸੈਨੇਗਲ ਤੋਂ ਕਾਬੂ ਕੀਤਾ ਗਿਆ ਸੀ। ਸੋਮਵਾਰ ਨੂੰ ਪੁਲਿਸ ਸਮੇਤ ਐਨਆਈਏ ਅਤੇ ਰਾਅ ਵੱਲੋਂ ਰਵੀ ਨੂੰ ਬੈਂਗਲੁਰੂ ਲਿਆਂਦਾ ਗਿਆ।
ਦੱਸ ਦੇਈਏ ਕਿ ਰਵੀ ਪੁਜਾਰੀ ਨੂੰ ਪਿਛਲੇ ਮਹੀਨੇ ਅਫ਼ਰੀਕੀ ਦੇਸ਼ ਸੈਨੇਗਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਪੁਜਾਰੀ ਅਚਾਨਕ ਗ੍ਰਿਫ਼ਤਾਰ ਹੋਣ ਤੋਂ ਬਾਅਦ ਗਾਇਬ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਜਾਰੀ ਨੂੰ ਕਰਨਾਟਕ ਪੁਲਿਸ ਅਤੇ ਸੈਨੇਗਲ ਦੇ ਅਧਿਕਾਰੀਆਂ ਨੇ ਇੱਕ ਸਾਂਝੀ ਕਾਰਵਾਈ 'ਚ ਉੱਥੋਂ ਦੇ ਇੱਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਸੀ।