ਨਵੀਂ ਦਿੱਲੀ: ਰਾਜਧਾਨੀ ਦੇ ਪ੍ਰਹਲਾਦਪੁਰ ਖੇਤਰ ਵਿੱਚ ਮਨੁੱਖਤਾ ਅਤੇ ਸਮਾਜਿਕ ਸਬੰਧਾਂ ਨੂੰ ਸ਼ਰਮਿੰਦਾ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਦਰਅਸਲ 4 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦਾ ਦੋਸ਼ ਉਸ ਦੇ ਪਿਤਾ 'ਤੇ ਹੈ। ਫਿਲਹਾਲ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਸਾਰੀ ਘਟਨਾ ਅਕਤੂਬਰ ਮਹੀਨੇ ਦੀ ਹੈ, ਜਦੋਂ ਚਾਰ ਸਾਲਾ ਬੱਚੀ ਪੁਲ ਪ੍ਰਹਿਲਾਦਪੁਰ ਖੇਤਰ ਵਿੱਚ ਆਪਣੀ ਮਾਂ ਅਤੇ ਪਿਤਾ ਨਾਲ ਰਹਿ ਰਹੀ ਸੀ। ਜਦੋਂ ਉਸਦੀ ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪਿਤਾ ਨੇ ਮਾਂ ਨੂੰ ਕੁੱਟਿਆ ਅਤੇ ਧਮਕੀ ਦਿੱਤੀ।