ਕਾਨਪੁਰ: ਜ਼ਿਲ੍ਹੇ ਦੇ ਬਿਕਾਰੂ ਪਿੰਡ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ਮਾਮਲੇ ਵਿੱਚ ਪੁਲਿਸ ਨੇ ਕਲਿਆਣਪੁਰ ਤੋਂ ਹਿਸਟਰੀ ਸ਼ੀਟਰ ਵਿਕਾਸ ਦੂਬੇ ਦੇ ਸਾਥੀ ਦਯਾਸ਼ੰਕਰ ਅਗਨੀਹੋਤਰੀ ਨੂੰ ਕਾਬੂ ਕੀਤਾ ਹੈ। ਅਗਨੀਹੋਤਰੀ ਨੂੰ ਪੁਲਿਸ ਨੇ ਬੀਤੀ ਰਾਤ ਹੋਏ ਇੱਕ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤਾ।
ਉਥੇ ਹੀ ਵਿਕਾਸ ਦੂਬੇ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਆਈ ਹੈ। ਪੁਲਿਸ ਅਤੇ ਐਸਟੀਐਫ ਦੀਆਂ ਟੀਮਾਂ ਨਿਰੰਤਰ ਭਾਲ ਕਰ ਰਹੀਆਂ ਹਨ।