ਚੰਡੀਗੜ੍ਹ: ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਨਾਲ ਧੱਕਾ ਹੋਣ ਦੀ ਅਕਸਰ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਅਜਿਹੀ ਹੀ ਵੀਡੀਓ ਮੱਧ ਪ੍ਰਦੇਸ਼ ਦੀ ਤਹਿਸੀਲ ਰਾਜਪੁਰ ਜ਼ਿਲ੍ਹਾ ਬੀਰਵਾਨੀ ਤੋਂ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਪੁਲਿਸ ਵਾਲੇ ਸਿੱਖਾਂ ਨਾਲ ਅਣਮਨੁੱਖੀ ਵਤੀਰਾ ਕਰ ਰਹੇ ਹਨ।
ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਕਰਮੀ ਸਿੱਖਾਂ ਉੱਤੇ ਅੱਤਿਆਚਾਰ ਕਰ ਰਹੇ ਹਨ, ਜਿਸ ਦੀ ਪੁਲਿਸ ਕੁੱਟਮਾਰ ਕਰ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਗ੍ਰੰਥੀ ਪ੍ਰੇਮ ਸਿੰਘ ਵਜੋਂ ਹੋਈ ਹੈ। ਇਸ ਵੀਡੀਓ ਵਿੱਚ ਆ ਰਹੀ ਆਵਾਜ਼ ਤੋਂ ਇੰਝ ਲਗਦਾ ਹੈ ਜਿਵੇਂ ਪੁਲਿਸ ਉਨ੍ਹਾ ਨੂੰ ਦੁਕਾਨ ਲਾਉਣ ਤੋਂ ਰੋਕ ਰਹੀ ਹੈ ਅਤੇ ਇਸ ਦੌਰਾਨ ਹੀ ਉਨ੍ਹਾਂ ਨੇ ਸਿੱਖਾਂ ਦੀ ਕੁੱਟਮਾਰ ਕੀਤੀ। ਵੀਡੀਓ ਵਿੱਚ ਸਾਫ਼ ਹੈ ਕਿ ਪੁਲਿਸ ਸਿੱਖਾਂ ਨੂੰ ਵਾਲ਼ਾਂ ਤੋਂ ਫੜ੍ਹ ਕੇ ਘੜੀਸ ਰਹੀ ਹੈ ਜੋ ਕਿ ਬੜੀ ਹੀ ਨਿੰਦਣਯੋਗ ਗੱਲ ਹੈ।