ਪੰਜਾਬ

punjab

By

Published : Mar 3, 2020, 4:41 PM IST

ETV Bharat / bharat

...ਅੱਛਾ ਤਾਂ ਇਸ ਲਈ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਛੱਡਣ ਦੀ ਆਖੀ ਸੀ ਗੱਲ

ਪੀਐਮ ਮੋਦੀ ਨੇ ਟਵੀਟ ਕਰ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਛੱਡਣ ਬਾਰੇ ਸੋਚ ਰਹੇ ਹਨ, ਅੱਜ ਉਨ੍ਹਾਂ ਇਸ ਪਿੱਛੇ ਦਾ ਕਾਰਨ ਸਾਂਝਾ ਕੀਤਾ।

ਨਰਿੰਦਰ ਮੋਦੀ
ਨਰਿੰਦਰ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ, "ਇਸ ਮਹਿਲਾ ਦਿਵਸ ਤੇ ਮੈਂ ਆਪਣੇ ਸੋਸ਼ਲ ਮੀਡੀਆ ਖ਼ਾਤੇ ਉਨ੍ਹਾਂ ਮਹਿਲਾਵਾਂ ਨੂੰ ਸੌਂਪ ਦੇਵਾਂਗਾ ਜਿੰਨ੍ਹਾਂ ਦੀ ਜੀਵਨ ਅਤੇ ਕੰਮ ਸਾਨੂੰ ਪ੍ਰੇਰਿਤ ਕਰਦਾ ਹੈ।"

ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ, "ਇਸ ਮਹਿਲਾ ਦਿਵਸ ਤੇ ਮੈਂ ਆਪਣੇ ਸੋਸ਼ਲ ਮੀਡੀਆ ਖਾਤੇ ਉਨ੍ਹਾਂ ਮਹਿਲਾਵਾਂ ਨੂੰ ਸੌਂਪ ਦੇਵਾਂਗਾ ਜਿੰਨ੍ਹਾਂ ਦਾ ਜੀਵਨ ਅਤੇ ਕੰਮ ਸਾਨੂੰ ਪ੍ਰੇਰਿਤ ਕਰਦਾ ਹੈ। ਇਸ ਨਾਲ ਉਨ੍ਹਾਂ ਨੂੰ ਕਰੋੜਾਂ ਦੇ ਦਿਲਾਂ ਵਿੱਚ ਪ੍ਰਰੇਣਾ ਜਗਾਉਣ ਦੀ ਮਦਦ ਮਿਲੇਗੀ, ਕੀ ਤੁਸੀਂ ਇਹੋ ਜਿਹੀ ਮਹਿਲਾਂ ਹੋ, ਜਾਂ ਅਜਿਹੀ ਕਿਸੇ ਮਹਿਲਾ ਨੂੰ ਜਾਣਦੇ ਹੋਂ ?#sheinspiresus ਦੀ ਵਰਤੋਂ ਕਰ ਕੇ ਅਜਿਹੀਆਂ ਕਹਾਣੀਆਂ ਸਾਡੇ ਨਾਲ ਸਾਂਝੀ ਕਰੋ।"

ਜ਼ਿਕਰ ਕਰ ਦਈਏ ਕਿ ਪੀਐਮ ਮੋਦੀ ਨੇ ਲੰਘੀ ਰਾਤ ਟਵੀਟ ਕੀਤਾ ਕਿ ਉਹ ਟਵਿੱਟਰ, ਫ਼ੇਸਬੁੱਕ ਅਤੇ ਯੂਟਿਊਬ ਜਿਹੇ ਸੋਸ਼ਲ ਮੀਡੀਆ ਖਾਤੇ ਛੱਡਣ ਬਾਰੇ ਵਿਚਾਰ ਕਰ ਰਹੇ ਹਨ।

ਮੋਦੀ ਦੇ ਇਸ ਟਵੀਟ ਤੋਂ ਬਾਅਦ ਕਾਂਗਰਸ ਨੇ ਜਮ ਕੇ ਨਿਸ਼ਾਨ ਸਾਧੇ, ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸਾਂਸਦ ਰਾਹੁਲ ਗਾਂਧੀ ਨੇ ਟਵੀਟ ਦੇ ਜਵਾਬ ਵਿੱਚ ਕਿਹਾ, "ਨਫ਼ਰਤ ਛੱਡੋ, ਸੋਸ਼ਲ ਮੀਡੀਆ ਖ਼ਾਤੇ ਨਹੀਂ"

ਪੀਐਮ ਦੇ ਇਸ ਟਵੀਟ ਤੋਂ ਬਾਅਦ ਇੱਕ ਵਾਰ ਪੂਰੇ ਮੀਡੀਆ ਵਿੱਚ ਚਰਚਾ ਛਿੜ ਗਈ ਸੀ ਕਿ ਆਖ਼ਰ ਇਹ ਮਾਜ਼ਰਾ ਕੀ ਹੈ, ਪਰ ਪੀਐਮ ਮੋਦੀ ਨੇ ਅੱਜ ਇਸ ਦਾ ਖ਼ੁਲਾਸਾ ਕਰ ਦਿੱਤਾ ਕਿ ਆਖ਼ਰ ਇਹ ਟਵੀਟ ਕਿਉਂ ਕੀਤਾ ਸੀ।

ABOUT THE AUTHOR

...view details