ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਮੌਕੇ 'ਤੇ ਫ਼ੌਜੀਆਂ ਦੇ ਲਈ ਗੜ ਵਿੱਚ ਦੀਵਾ ਬਾਲਣ ਦੀ ਅਪੀਲ ਕੀਤੀ। ਵੀਰਵਾਰ ਨੂੰ ਵਿਜੈ ਦਸ਼ਮੀ ਦੇ ਮੌਕੇ 'ਤੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਮਰਿਆਦਾ ਤੇ ਸੰਜਮ ਦੇ ਨਾਲ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਨੇ ਦੁਸਹਿਰੇ ਨੂੰ ਸੰਕਟਾਂ 'ਤੇ ਸਬਰ ਦੀ ਜਿੱਤ ਦਾ ਤਿਉਹਾਰ ਦੱਸਿਆ।
PM ਦੀ ਅਪੀਲ, ਦੀਵਾਲੀ ਮੌਕੇ ਫ਼ੌਜੀਆਂ ਲਈ ਘਰਾਂ 'ਚ ਜਗਾਓ ਇੱਕ ਦੀਵਾ
ਪੀਐਮ ਮੋਦੀ ਨੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਇਸ ਮੌਕੇ ਮੋਦੀ ਨੇ ਕਿਹਾ ਕਿ ਬਾਜ਼ਾਰ ਜਾਣ ਵੇਲੇ ਲੋਕਲ ਫਾਰ ਵੋਕਲ ਦਾ ਧਿਆਨ ਰੱਖਣਾ ਹੈ। ਅਸੀਂ ਸਥਾਨਕ ਉਤਪਾਦਕਾਂ ਨੂੰ ਪਹਿਲ ਦੇਣੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੇ ਖ਼ਿਲਾਫ਼ ਜੋ ਲੜਾਈ ਅਸੀਂ ਲੜ ਰਹੇ ਹਾਂ, ਉਸ ਵਿੱਚ ਜਿੱਤ ਪੱਕੀ ਹੈ। ਪਰ ਕੋਰੋਨਾ ਸੰਕਟ ਦੌਰਾਨ ਸਾਨੂੰ ਸਬਰ ਰੱਖਣਾ ਪੈਣਾ ਹੈ। ਮੋਦੀ ਨੇ ਕਿਹਾ ਕਿ ਪਹਿਲਾਂ ਦੂਰਗਾ ਪੂਜਾ ਦੇ ਮੌਕੇ 'ਤੇ ਵੱਡੇ-ਵੱਡੇ ਪੰਡਾਲ ਲੱਗਦੇ ਸਨ। ਦੁਸਹਿਰੇ ਦੇ ਮੌਕੇ 'ਤੇ ਵੀ ਰਾਮਲੀਲਾ ਦੇ ਆਯੋਜਨ ਵਿੱਚ ਵੀ ਕੁਝ ਬੰਦੀਸ਼ਾਂ ਲਾ ਦਿੱਤੀਆਂ ਹਨ। ਨਰਾਤਿਆਂ ਵਿੱਚ ਵੀ ਮੰਦਰਾਂ ਵਿੱਚ ਭੀੜ ਰਹਿੰਦੀ ਸੀ, ਪਰ ਇਸ ਵਾਰ ਸਾਰਿਆਂ ਨੇ ਸੰਜਮ ਵਰਤਿਆ ਹੈ। ਹੁਣ ਅੱਗੇ ਹੋਰ ਵੀ ਕਈ ਤਿਉਹਾਰ ਆਉਣ ਵਾਲੇ ਹਨ, ਵਾਲਮੀਕਿ ਜੈਯੰਤੀ, ਸ਼ਰਦ ਪੁਰਣੀਮਾ, ਦੀਵਾਲੀ, ਧਨਤੇਰਸ, ਛੱਠ ਮਾਤਾ ਦੀ ਪੂਜਾ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੈ।
ਜਦੋਂ ਤਿਉਹਾਰ ਆਉਂਦਾ ਹੈ ਤਾਂ ਸਾਡੇ ਵਿੱਚ ਖਿਆਲ ਆਉਂਦਾ ਹੈ ਕਿ ਬਾਜ਼ਾਰ ਕਦੋਂ ਜਾਣਾ ਹੈ। ਮੋਦੀ ਨੇ ਕਿਹਾ ਕਿ ਬਾਜ਼ਾਰ ਜਾਣ ਵੇਲੇ ਲੋਕਲ ਫਾਰ ਵੋਕਲ ਦਾ ਧਿਆਨ ਰੱਖਣਾ ਹੈ। ਅਸੀਂ ਸਥਾਨਕ ਉਤਪਾਦਾਂ ਨੂੰ ਪਹਿਲ ਦੇਣੀ ਹੈ। ਤਿਉਹਾਰਾਂ ਦੇ ਮੌਕੇ 'ਤੇ ਅਸੀਂ ਤਾਲਾਬੰਦੀ ਨੂੰ ਵੀ ਧਿਆਨ ਵਿੱਚ ਰੱਖਣਾ ਹੈ।