ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਵੱਲੇ ਸੰਬੰਧ ਨਵੀਆਂ ਉਚਾਈਆਂ 'ਤੇ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ। ਇਸ ਤੋਂ ਇਲਾਵਾ ਪੀਐੱਮ ਮੋਦੀ ਅਤੇ ਸ਼ੇਖ ਹਸੀਨਾ ਨੇ 3 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ 3 ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕਰਨ 'ਤੇ ਖੁਸ਼ ਹਾਂ। ਅੱਜ ਦੇ 3 ਪ੍ਰਾਜੈਕਟ 3 ਵੱਖ ਵੱਖ ਖੇਤਰਾਂ ਵਿੱਚ ਹਨ। ਪੀਐਮ ਮੋਦੀ ਨੇ ਕਿਹਾ ਕਿ ਐਲ.ਪੀ.ਜੀ. ਆਯਾਤ, ਕਿੱਤਾਮੁਖੀ ਸਿਖਲਾਈ ਅਤੇ ਸਮਾਜਿਕ ਸਹੂਲਤ ਦੇ ਖੇਤਰ ਵਿੱਚ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ।
ਪੀਐਮ ਮੋਦੀ ਨੇ ਦੱਸਿਆ, ‘ਪਿਛਲੇ ਇੱਕ ਸਾਲ ਵਿੱਚ ਅਸੀਂ ਵੀਡੀਓ ਲਿੰਕ ਨਾਲ 9 ਪ੍ਰੋਜੈਕਟ ਲਾਂਚ ਕੀਤੇ ਸਨ। ਅਸੀਂ ਅੱਜ ਦੇ 3 ਪ੍ਰਾਜੈਕਟ ਜੋੜ ਕੇ ਇੱਕ ਸਾਲ ਵਿੱਚ ਇੱਕ ਦਰਜਨ ਸੰਯੁਕਤ ਪ੍ਰੋਜੈਕਟ ਸ਼ੁਰੂ ਕੀਤੇ ਹਨ। ਦੱਸਣਯੋਗ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀਰਵਾਰ ਤੋਂ 4 ਦਿਨਾਂ ਭਾਰਤ ਦੌਰੇ ‘ਤੇ ਹਨ। ਸ਼ੇਖ ਹਸੀਨਾ ਤੀਸਤਾ ਪਾਣੀ ਦੀ ਵੰਡ ਅਤੇ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ 'ਤੇ ਵੀ ਭਾਰਤ ਨਾਲ ਗੱਲਬਾਤ ਕਰੇਗੀ।
ਦੁਨੀਆ ਦੀ ਪਹਿਲੀ ਰੋਬੋਟ ਨਾਗਰਿਕ ਸੋਫੀਆ ਨੇ ਕੀਤੀ ਸਾਰਿਆਂ ਦੀ ਬੋਲਤੀ ਬੰਦ
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ਼ੇਖ ਹਸੀਨਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰੇਗੀ। ਇਸ ਤੋਂ ਇਲਾਵਾ ਫਿਲਮ ਨਿਰਮਾਤਾ ਸ਼ਿਆਮ ਬੇਨੇਗਲ (ਜੋ ਸ਼ੇਖ ਮੁਜੀਬੁਰ ਰਹਿਮਾਨ 'ਤੇ ਫਿਲਮ ਬਣਾਉਣ ਵਾਲੇ) ਵੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰੇਂਗੇ। ਉਹ ਸੋਮਵਾਰ ਨੂੰ ਸਵੇਰੇ 8 ਵਜੇ ਬੰਗਲਾਦੇਸ਼ ਪਰਤਣਗੇ।