ਪੰਜਾਬ

punjab

ETV Bharat / bharat

ਪੀਐਮ ਮੋਦੀ ਨੇ ਯੋਗ ਅਭਿਆਸ ਕਰਦਿਆਂ ਦੀਆਂ 3ਡੀ ਐਨੀਮੇਟਡ ਵੀਡੀਓਜ਼ ਕੀਤੇ ਸਾਂਝੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਯੋਗਾ ਕਰਨ ਦੀ ਇੱਕ 3ਡੀ ਐਨੀਮੇਟਡ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਕਿ, "ਕੁਝ ਨੌਜਵਾਨਾਂ ਦੀ ਸਿਰਜਣਾਤਮਕਤਾ ਤੋਂ ਉਹ ਹੈਰਾਨ ਹੋਏ, ਜਿਨ੍ਹਾਂ ਨੇ ਮੇਰੇ ਲਈ ਯੋਗਾ ਦਾ ਅਭਿਆਸ ਕਰਦਿਆਂ 3ਡੀ ਐਨੀਮੇਟਿਡ ਵੀਡੀਓ ਬਣਾਈ ... ਫਿੱਟ ਇੰਡੀਆ ਲਈ ਯੋਗਾ ਦੀ ਅਭਿਆਸ ਕਰਦੇ ਰਹੋ।"

Mann ki Baat, Fit India, PM shares 3D animated yoga videos
ਫ਼ੋਟੋ

By

Published : Mar 30, 2020, 1:41 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਟਵਿੱਟਰ 'ਤੇ ਯੋਗਾ ਪ੍ਰਦਰਸ਼ਨ ਦੀਆਂ ਆਪਣੀਆਂ 3ਡੀ ਐਨੀਮੇਟਿਡ ਵੀਡੀਓ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਤੰਦਰੁਸਤ ਰਹਿਣ ਦੇ ਮੰਤਰ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਰੋਜ਼ਾਨਾ ਯੋਗ ਕਰਦੇ ਰਹੋ।

ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ,"ਕੱਲ੍ਹ ਮਨ ਕੀ ਬਾਤ ਦੌਰਾਨ ਕਿਸੇ ਨੇ ਮੇਰੀ ਫਿਟਨੇਸ ਰੁਟੀਨ ਬਾਰੇ ਪੁੱਛਿਆ। ਸੋ, ਇਸ ਲਈ ਮੈਂ ਇਨ੍ਹਾਂ ਯੋਗਾ ਵੀਡੀਓਜ਼ ਨੂੰ ਸਾਂਝਾ ਕਰਨ ਦਾ ਸੋਚਿਆ।" ਉਨ੍ਹਾਂ ਲਿਖਿਆ ਕਿ, "ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਨਿਯਮਿਤ ਤੌਰ 'ਤੇ ਯੋਗਾ ਦਾ ਅਭਿਆਸ ਕਰਨਾ ਅਰੰਭ ਕਰੋਗੇ।"

ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਉੱਤੇ ''ਮਨ ਕੀ ਬਾਤ'' ਦੌਰਾਨ ਸੰਬੋਧਨ ਕੀਤਾ। ਤਾਲਾਬੰਦੀ ਦੌਰਾਨ ਉਹ ਕਿਵੇਂ ਤੰਦਰੁਸਤ ਰਹਿ ਰਹੇ ਹਨ, ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ''ਯੋਗ ਵਿਦ ਮੋਦੀ'' ਸਬੰਧਤ ਵੀਡੀਓਜ਼ ਪੋਸਟ ਕਰਨਗੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, "ਯਾਦ ਰੱਖੋ, ਮੈਂ ਫਿਟਨੇਸ ਮਾਹਰ ਨਹੀਂ ਹਾਂ, ਨਾ ਮੈਂ ਯੋਗਾ ਅਧਿਆਪਕ ਹਾਂ। ਮੈਂ ਸਿਰਫ਼ ਇੱਕ ਅਭਿਆਸਕਰਤਾ ਹਾਂ।" ਮੋਦੀ ਨੇ ਐਤਵਾਰ ਨੂੰ ਕਿਹਾ, “ਕੁਝ ਯੋਗ ਆਸਨਾਂ ਨੇ ਮੈਨੂੰ ਬਹੁਤ ਲਾਭ ਪਹੁੰਚਾਇਆ ਹੈ। ਸੰਭਾਵਨਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਆਸਨ ਤਾਲਾਬੰਦੀ ਦੌਰਾਨ ਤੁਹਾਡੀ ਮਦਦ ਕਰ ਸਕਦੇ ਹਨ।”

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਯੋਗਾ ਅਭਿਆਸ ਕਰਨ ਲਈ ਉਤਸ਼ਾਹਿਤ ਕਰਦਿਆ ਕਈ ਯੋਗ ਸਬੰਧੀ ਵੀਡੀਓਜ਼ ਸਾਂਝੀਆਂ ਕੀਤੀਆਂ ਸਨ।

ਇਹ ਵੀ ਪੜ੍ਹੋ: ਕਿਹੜਾ ਕੋਰੋਨਾ, ਕਾਹਦਾ ਕਰਫਿਊ

ABOUT THE AUTHOR

...view details