ਪੰਜਾਬ

punjab

ETV Bharat / bharat

3 ਮੁਲਕਾਂ ਦੀ ਯਾਤਰਾ ਮਗਰੋਂ ਮੁਲਕ ਪਰਤੇ ਪ੍ਰਧਾਨ ਮੰਤਰੀ - ਯੂਏਈ

ਫ੍ਰਾਂਸ, UAE ਅਤੇ ਬਹਿਰੀਨ ਦੀ ਯਾਤਰਾ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਪਰਤ ਆਏ ਹਨ। ਮੋਦੀ ਦਾ ਇਹ ਦੌਰਾ ਕਈ ਕਾਰਨਾਂ ਕਰਕੇ ਅਹਿਮ ਰਿਹਾ....

ਫ਼ੋਟੋ

By

Published : Aug 27, 2019, 11:08 AM IST

ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ 3 ਮੁਲਕਾਂ ਦੀ ਯਾਤਰਾ ਕਰਨ ਮਗਰੋਂ ਮੰਗਲਵਾਰ ਨੂੰ ਮੁਲਕ ਪਰਤ ਆਏ ਹਨ। ਉਨ੍ਹਾਂ ਦੀ ਇਹ ਯਾਤਰਾ 22 ਅਗਸਤ ਨੂੰ ਫ੍ਰਾਂਸ ਤੋਂ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ UAE ਤੇ ਬਹਿਰੀਨ ਹੁੰਦੇ ਹੋਏ ਮੁੜ ਫ੍ਰਾਂਸ ਆ ਕੇ ਹੀ ਖ਼ਤਮ ਹੋਈ।

ਧੰਨਵਾਦ: ਟਵਿੱਟਰ

ਭਾਰਤ ਦੇ ਲਿਹਾਜ ਨਾਲ ਕੂਟਨੀਤਿਕ ਤੌਰ 'ਤੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਬਹੁਤ ਮਹਤਵਪੂਰਨ ਰਿਹਾ। ਇੱਕ ਪਾਸੇ ਜਿੱਥੇ ਪੀਐਮ ਮੋਦੀ ਨੂੰ ਯੂਏਈ ਦਾ ਸਰਬਉਚ ਨਾਗਰਿਕ ਸਨਮਾਨ ਦਿੱਤਾ ਗਿਆ, ਉਥੇ ਹੀ ਫ੍ਰਾਂਸ 'ਚ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਣ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਪੱਖ ਮਜ਼ਬੂਤੀ ਨਾਲ ਰੱਖਿਆ।

ਧੰਨਵਾਦ: ਟਵੀਟਰ

ਯੂਏਈ ਦਾ ਸਰਬਉਚ ਸਨਮਾਨ

ਸੰਯੁਕਤ ਅਰਬ ਅਮੀਰਾਤ ਦੇ ਕ੍ਰਾਉਣ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਇਦ ਨੇ ਪੀਐਮ ਨਰਿੰਦਰ ਮੋਦੀ ਨੂੰ ਆਪਣੇ ਮੁਲਕ ਦਾ ਸਰਬਉਚ ਨਾਗਰਿਕ ਸਨਮਾਨ 'ਆਰਡਰ ਆਫ ਜ਼ਾਇਦ' ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਨੂੰ 130 ਕਰੋੜ ਭਾਰਤੀਆਂ ਦਾ ਸਨਮਾਨ ਦੱਸਿਆ।

ਧੰਨਵਾਦ: ਟਵੀਟਰ

ਬਹਿਰੀਨ ਨਾਲ ਕਈ ਕਰਾਰ

ਨਰਿੰਦਰ ਮੋਦੀ ਬਹਿਰੀਨ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਦੋਹਾਂ ਮੁਲਕਾਂ ਵਿਚਾਲੇ ਪੁਲਾੜ, ਸੰਸਕ੍ਰਿਤੀ, ਕੌਮਾਂਤਰੀ ਸੌਰ ਗਠਬੰਧਨ ਅਤੇ ਰੁਪੇ ਕਾਰਡ ਸਬੰਧੀ ਕਰਾਰ ਹੋਏ।

ਧੰਨਵਾਦ: ਟਵੀਟਰ

ਫ੍ਰਾਂਸ 'ਚ ਮੋਦੀ

ਫ੍ਰਾਂਸ 'ਚ ਮੋਦੀ ਨੇ ਜੀ-7 ਸਮਿਟ 'ਚ ਸ਼ਿਰਕਤ ਕੀਤੀ। ਭਾਰਤ ਇਸ ਸਮੂਹ ਦੀ ਹਿੱਸਾ ਨਹੀਂ ਹੈ ਪਰ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੇ ਖ਼ਾਸ ਸੱਦੇ 'ਤੇ ਪੀ.ਐਮ. ਨੇ ਇਸ 'ਚ ਹਿੱਸਾ ਲਿਆ।

ਧੰਨਵਾਦ: ਟਵੀਟਰ

ਟਰੰਪ ਨਾਲ ਮੁਲਾਕਾਤ

ਆਪਣੇ ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਣ ਉਨ੍ਹਾਂ ਕਸ਼ਮੀਰ ਨੂੰ ਲੈ ਕੇ ਭਾਰਤ ਦਾ ਪੱਖ ਮਜਬੂਤੀ ਨਾਲ ਰੱਖਿਆ ਕਿ ਇਹ ਭਾਰਤ-ਪਾਕਿ ਦਾ ਆਪਸੀ ਮਸਲਾ ਹੈ ਤੇ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ: 2020 ਟੋਕਿਓ 'ਚ ਤਮਗ਼ਿਆਂ ਨੂੰ ਦੋੋਗੁਣਾ ਕਰਨ 'ਤੇ ਭਾਰਤ ਲਾਵੇਗਾ ਪੂਰਾ ਜ਼ੋਰ: ਦੀਪਾ ਮਲਿਕ

ABOUT THE AUTHOR

...view details