ਨਵੀਂ ਦਿੱਲੀ: ਕਾਂਗਰਸ ਆਗੂ ਮਣੀਸ਼ੰਕਰ ਅੱਈਅਰ ਨੇ ਬੀਤੇ ਦਿਨ ਆਪਣੇ ਇੱਕ ਲੇਖ ਰਾਹੀਂ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਇਸ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਕੀਤੀ 'ਨੀਚ' ਵਾਲੀ ਟਿੱਪਣੀ ਨੂੰ ਸਹੀ ਠਹਿਰਾਇਆ ਹੈ। ਇਸ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਗਾਲਾਂ ਤੋਹਫੇ ਹਨ।
ਮੇਰੇ ਲਈ ਤੋਹਫ਼ੇ ਹਨ ਗਾਲਾਂ: ਨਰਿੰਦਰ ਮੋਦੀ - ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਆਗੂ ਮਣੀਸ਼ੰਕਰ ਅੱਈਅਰ ਵੱਲੋਂ ਕੀਤੀ ਗਈ 'ਨੀਚ' ਵਾਲੀ ਟਿੱਪਣੀ ਦਾ ਜਵਾਬ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਾਲਾਂ ਉਨ੍ਹਾਂ ਲਈ ਤੋਹਫੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਅੱਈਅਰ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਅਜੀਹੀਆਂ ਗਾਲਾਂ ਨੂੰ ਤੋਹਫ਼ੇ ਵਜੋਂ ਲੈਂਦੇ ਹਨ ਅਤੇ ਲੋਕ ਭਾਜਪਾ ਨੂੰ ਚੁਣ ਕੇ ਹਰ ਇੱਕ ਗਾਲ਼ ਦਾ ਜਵਾਬ ਦੇਣਗੇ। ਕਾਂਗਰਸ ਨੇ ਅੱਈਅਰ ਦੀ ਇਸ ਟਿੱਪਣੀ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅੱਈਅਰ ਨੇ ਸਾਲ 2017 'ਚ ਪ੍ਰਧਾਨ ਮੰਤਰੀ ਮੋਦੀ ਬਾਰੇ ਦਿੱਤੇ ਗਏ ਵਿਵਾਦਤ ਬਿਆਨ 'ਨੀਚ ਕਿਸਮ ਦਾ ਆਦਮੀ' ਨੂੰ ਸਹੀ ਠਹਿਰਾਉਂਦੇ ਹੋਏ ਇੱਕ ਲੇਖ ਲਿਖਿਆ। ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਅੱਇਅਰ ਦੇ ਇਸ ਬਿਆਨ 'ਤੇ ਕਾਫ਼ੀ ਹੰਗਾਮਾ ਹੋਇਆ ਸੀ। ਬਾਅਦ ਵਿੱਚ ਉਸ ਨੂੰ ਇਸ ਬਿਆਨ ਕਾਰਨ ਮੁਆਫ਼ੀ ਮੰਗਣੀ ਪਈ ਸੀ। ਕਾਂਗਰਸ ਨੇ ਅੱਈਅਰ ਦੇ ਲੇਖ ਨੂੰ ਨਿੱਜੀ ਦੱਸਦਿਆਂ ਉਸ ਦੇ ਬਿਆਨ ਤੋਂ ਪੱਲਾ ਝਾੜ ਲਿਆ ਹੈ।