ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਮੋਦੀ ਪਹੁੰਚੇ ਭੂਟਾਨ, ਗਾਰਡ ਆਫ਼ ਆਨਰ ਨਾਲ ਕੀਤਾ ਗਿਆ ਸਵਾਗਤ - ਭੂਟਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਦੋ ਦਿਨ ਦੇ ਭੂਟਾਨ ਦੌਰੇ 'ਤੇ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰੇ ਦੌਰਾਨ ਭਾਰਤ ਅਤੇ ਭੂਟਾਨ ਵਿਚਕਾਰ ਕਈ ਮੁੱਦਿਆਂ 'ਤੇ ਗੱਲਬਾਤ ਹੋ ਸਕਦੀ ਹੈ। ਆਪਣੇ ਇਸ ਦੌਰੇ ਦੌਰਾਨ ਮੋਦੀ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁਕ ਨਾਲ ਵੀ ਮੁਲਾਕਾਤ ਕਰਨਗੇ।

ਫ਼ੋਟੋ

By

Published : Aug 17, 2019, 8:26 AM IST

Updated : Aug 17, 2019, 12:39 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਦੋ ਦਿਨ ਦੇ ਲਈ ਭੂਟਾਨ ਦੌਰੇ 'ਤੇ ਪਹੁੰਚ ਗਏ ਹਨ। ਹਵਾਈ ਅੱਡੇ 'ਤੇ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਭੂਟਾਨ ਦੇ ਪੀਐਮ ਲੋਟੇ ਸ਼ੇਰਿੰਗ ਵੀ ਪਹੁੰਚੇ। ਭੂਟਾਨ ਦੀ ਰਾਜਧਾਨੀ ਥਿੰਫੂ ਵਿੱਚ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ 'ਤੇ ਭਾਰਤ-ਭੂਟਾਨ ਵਿੱਚਕਾਰ ਸਿੱਖਿਆ, ਵਪਾਰ ਅਤੇ ਹੋਰ ਕਈ ਮੁੱਦਿਆਂ 'ਤੇ ਗੱਲਬਾਤ ਹੋ ਸਕਦੀ ਹੈ। ਇਸ ਦਰਮਿਆਨ 10 ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਜਾ ਸਕਦੇ ਹਨ। ਮੋਦੀ 17 ਅਤੇ 18 ਅਗਸਤ ਨੂੰ ਭੂਟਾਨ ਦੀ ਯਾਤਰਾ 'ਤੇ ਰਹਿਣਗੇ।

ਵੀਡੀਓ

ਮੋਦੀ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁਕ ਨਾਲ ਵੀ ਮੁਲਾਕਾਤ ਕਰਨਗੇ। ਜਿੱਥੇ ਮੋਦੀ ਦੇ ਸਨਮਾਨ ਦੇ ਲਈ ਛਿਪਰੇਲ ਬਾਰਾਤ ਕੱਢੀ ਜਾਵੇਗੀ। ਅਪਣੀ ਯਾਤਰਾ ਦੇ ਦੂਜੇ ਦਿਨ ਮੋਦੀ ਭੂਟਾਨ ਵਿੱਚ ਸਥਿਤ ਰਾਇਲ ਯੂਨੀਵਰਸਿਟੀ 'ਚ ਵਿਦਿਆਰਥਿਆਂ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ- ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ, ਖੋਲ੍ਹੇ ਗਏ ਭਾਖੜਾ ਡੈਮ ਦੇ ਫਲੱਡ ਗੇਟ

ਭੂਟਾਨ ਦੌਰੇ ਤੋਂ ਪਹਿਲਾ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਮੈਂ 17 ਅਤੇ 18 ਅਗਸਤ ਨੂੰ ਭੂਟਾਨ ਦੌਰੇ 'ਤੇ ਰਹਾਗਾਂ। ਇਸ ਦੌਰਾਨ ਕਈ ਸਮਾਗਮਾਂ ਵਿੱਚ ਭਾਗ ਲਵਾਗਾਂ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਦੋਹਾਂ ਦੇਸ਼ਾ ਵਿੱਚ ਰਿਸ਼ਤੇ ਮਜ਼ਬੂਤ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾ ਵਿੱਚ ਪਨ-ਬਿਜਲੀ ਸਹਿਯੋਗ ਅਤੇ ਮਜ਼ਬੂਤ ਵਪਾਰ ਇਸ ਦਾ ਉਦਾਹਰਣ ਹੈ।

Last Updated : Aug 17, 2019, 12:39 PM IST

ABOUT THE AUTHOR

...view details