ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਲਈ ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੇਂਜ ਲਾਂਚ ਕੀਤਾ ਹੈ। ਇਹ ਆਤਮ ਨਿਰਭਰ ਭਾਰਤ ਦੇ ਨਿਰਮਾਣ 'ਚ ਡਿਜੀਟਲ ਤਕਨੀਕ ਨੂੰ ਹੁੰਗਾਰਾ ਦੇਣ 'ਚ ਮਦਦਗਾਰ ਸਾਬਿਤ ਹੋਵੇਗਾ।
ਮੋਦੀ ਨੇ ਟਵੀਟ ਕੀਤਾ ਕਿ ਅੱਜ ਮੇਡ ਇੰਨ ਇੰਡੀਆ ਐਪ ਨੂੰ ਬਣਾਉਣ ਲਈ ਤਕਨੀਕੀ ਤੇ ਸਟਾਰਟਅਪ ਸਮਾਜ ਦੇ ਵਿੱਚ ਬੇਹੱਦ ਉਤਸ਼ਾਹ ਹੈ।
ਦੱਸ ਦਈਏ ਕਿ ਭਾਰਤੀ ਐਪਸ ਦੇ ਲਈ ਇੱਕ ਮਜਬੂਤ ਪ੍ਰਣਾਲੀ ਦਾ ਸਮਰਥਨ ਤੇ ਨਿਰਮਾਣ ਕਰਨ ਦੇ ਉਦੇਸ਼ ਦੇ ਨਾਲ, ਅਟਲ ਇਨੋਵੇਸ਼ਨ ਮਿਸ਼ਨ ਦੇ ਨਾਲ ਸਾਂਝੇਦਾਰੀ 'ਚ ਨੀਤੀ ਆਯੋਗ ਨੇ ਡਿਜ਼ੀਟਲ ਇੰਡੀਆ ਆਤਮ ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੇਂਜ ਲਾਂਚ ਕੀਤਾ ਹੈ।
ਇਹ ਐਪ ਇਨੋਵੇਸ਼ਨ ਚੈਲੇਂਜ ਦੋ ਟਰੈਕ ਤਹਿਤ ਲਾਂਚ ਕੀਤਾ ਗਿਆ ਹੈ। ਪਹਿਲੇ ਟਰੈਕ ਤਹਿਤ ਪਹਿਲਾਂ ਤੋਂ ਮੌਜੂਦ ਐਪ ਨੂੰ ਅੱਗੇ ਵਧਾਉਣਾ ਅਤੇ ਦੂਜੇ ਟਰੈਕ ਵਿੱਚ ਨਵਾਂ ਐਪ ਵਿਕਸਤ ਕਰਨਾ ਹੈ।
ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੇਂਜ ਟ੍ਰੈਕ-1 ਨੂੰ ਹੇਠ ਲਿਖੀਆਂ 8 ਵਿਆਪਕ ਸ਼੍ਰੇਣੀਆਂ ਵਿੱਚ ਲਾਂਚ ਕੀਤਾ ਜਾ ਰਿਹਾ ਹੈ:
1. ਦਫ਼ਤਰ ਦੀ ਉਤਪਾਦਕਤਾ ਅਤੇ ਘਰ ਤੋਂ ਕੰਮ
2. ਸੋਸ਼ਲ ਨੈੱਟਵਰਕਿੰਗ