ਨਵੀਂ ਦਿੱਲੀ: ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢੀ ਦੇ ਆਖ਼ਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਫ਼ੌਜੀ ਜਿਉਣ-ਮਰਣ ਵਿੱਚ ਭੇਦ ਨਹੀਂ ਕਰਦੇ ਹਨ। 1947 ਵਿੱਚ ਜਾਤ, ਧਰਮ ਨਹੀਂ ਪੂਰਾ ਭਾਰਤ ਆਜ਼ਾਦ ਹੋਇਆ ਸੀ।
ਇਹ ਵੀ ਪੜ੍ਹੋ: ਬਖਸ਼ੇ ਨਹੀਂ ਜਾਣਗੇ ਭ੍ਰਿਸ਼ਟ ਮੁਲਾਜ਼ਮ: ਡੀਜੀਪੀ ਦਿਨਕਰ ਗੁਪਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਗ ਸਰਕਾਰਾਂ ਨਹੀਂ ਲੜਦੀਆਂ, ਸਗੋਂ ਪੂਰਾ ਦੇਸ਼ ਲੜਦਾ ਹੈ। ਪਾਕਿਸਤਾਨ ਸ਼ੁਰੂ ਤੋਂ ਹੀ ਕਸ਼ਮੀਰ ਨੂੰ ਲੈ ਕੇ ਧੋਖਾ ਕਰਦਾ ਆ ਰਿਹਾ ਹੈ, ਪਰ ਉਸ ਦੇ ਮਕਸਦ ਨੂੰ ਅਸੀਂ ਸਫ਼ਲ ਨਹੀਂ ਹੋਣ ਦਿੱਤਾ, 1999 ਵਿੱਚ ਉਨ੍ਹਾਂ ਦੇ ਸਾਰੇ ਮਕਸਦਾਂ 'ਤੇ ਪਾਣੀ ਫੇਰ ਦਿੱਤਾ।
ਕਾਰਗਿਲ ਵਿਜੈ ਦਿਵਸ ਮੌਕੇ ਸਾਰਾ ਦੇਸ਼ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਤੇ ਮੈਂ ਉਨ੍ਹਾਂ ਬਹਾਦਰ ਫ਼ੌਜੀਆਂ ਨੂੰ ਨਮਨ ਕਰਦਾ ਹੈ ਜਿਨ੍ਹਾਂ ਕਾਰਗਿਲ ਦੀਆਂ ਪਹਾੜੀਆਂ ਤੋਂ ਤਿਰੰਗਾ ਉਤਾਰਣ ਦੇ ਮਕਸਦ ਨੂੰ ਨਾਕਾਮਯਾਬ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਆਪਣਾ ਖ਼ੂਨ ਡੋਲਿਆ, ਆਪਣੀ ਜਾਨ ਵਾਰ ਦਿੱਤੀ, ਉਨ੍ਹਾਂ ਸੂਰਵੀਰਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਨਮਨ ਕਰਦਾ ਹੈ।
ਕਾਰਗਿਲ ਸਮੇਤ ਜੰਮੂ-ਕਸ਼ਮੀਰ ਦੇ ਸਾਰੇ ਨਾਗਰਿਕਾਂ ਦਾ ਅਭਿਨੰਦਨ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਫ਼ਰਜ ਨਿਭਾਇਆ। ਮੋਦੀ ਨੇ ਕਿਹਾ ਕਿ ਉਹ ਫ਼ੌਜੀਆਂ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਲਈ ਆਪਣੀ ਜ਼ਿੰਦਗੀ ਦਾਨ ਕਰਦੇ ਹਨ। ਸਾਡਾ ਆਉਣ ਵਾਲੇ ਕੱਲ੍ਹ ਸੁਰੱਖਿਅਤ ਰਹੇ ਜਿਸ ਲਈ ਉਹ ਆਪਣਾ ਅੱਜ ਸੁਆਹ ਕਰ ਦਿੰਦਾ ਹੈ।