ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਦਿੱਤੀ ਇਹ ਚੁਣੌਤੀ - jharkhand

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਾਂਗਰਸ 'ਚ ਹਿੰਮਤ ਹੈ ਤਾਂ ਆਖ਼ਰੀ 2 ਗੇੜਾਂ ਦੀਆਂ ਚੋਣਾਂ ਅਤੇ ਦਿੱਲੀ ਦੀਆਂ ਚੋਣਾਂ ਬੋਫੋਰਸ ਦੇ ਮੁੱਦੇ 'ਤੇ ਲੜ ਲਈਆਂ ਜਾਣ।

ਫ਼ਾਈਲ ਫ਼ੋਟੋ।

By

Published : May 7, 2019, 10:44 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ਝਾਰਖੰਡ ਦੌਰੇ 'ਤੇ ਸਨ। ਉੱਥੇ ਉਨ੍ਹਾਂ ਚਾਈਬਾਸਾ 'ਚ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਾਂਗਰਸ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੂੰ ਚੁਣੌਤੀ ਦਿੱਤੀ।

ਚੋਣ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਕਾਂਗਰਸ ਨੂੰ ਚੁਣੌਤੀ ਦਿੰਦਾ ਹਾਂ, ਨਾਮਦਾਰ ਪਰਿਵਾਰ ਦੇ ਰਾਗਦਰਬਾਰੀਆਂ ਅਤੇ ਚੇਲਿਆਂ ਨੂੰ ਚੁਣੌਤੀ ਦਿੰਦਾ ਹਾਂ ਕਿ 5ਵਾਂ ਗੇੜ ਪੂਰਾ ਹੋ ਗਿਆ ਅਤੇ 2 ਗੇੜਾਂ ਦੀਆਂ ਚੋਣਾਂ ਅਜੇ ਬਾਕੀ ਹਨ। ਆਪਣੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਲਈ ਮੋਟੇ-ਮੋਟੇ ਹੰਝੂ ਵਹਾ ਰਹੇ ਹਨ, ਉਨ੍ਹਾਂ ਦੇ ਆਦਰ-ਸਤਿਕਾਰ 'ਤੇ ਹੀ ਆਖ਼ਰੀ ਦੋ ਗੇੜਾਂ ਦੀਆਂ ਚੋਣਾਂ ਲੜ ਲੈਣ।"

ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ, "ਤੁਹਾਡੇ 'ਚ ਹਿੰਮਤ ਹੈ ਤਾਂ ਆਖ਼ਰੀ 2 ਗੇੜਾਂ ਦੀਆਂ ਚੋਣਾਂ ਅਤੇ ਦਿੱਲੀ ਦੀਆਂ ਵੀ ਚੋਣਾਂ, ਬੋਫੋਰਸ ਦੇ ਮੁੱਦੇ 'ਤੇ ਲੜ ਲਵੋ।"

ਉਨ੍ਹਾਂ ਕਿਹਾ, "ਨਾਮਦਾਰ ਪਰਿਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗਰਿਮਾ ਨੂੰ ਭੁੱਲ ਗਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਗਾਤਾਰ ਗਾਲ਼ਾਂ ਕੱਢਦਾ ਰਿਹਾ ਪਰ ਹਾਲ ਹੀ 'ਚ ਜਿਵੇਂ ਮੈਂ ਬੋਕੋਰਸ ਦੇ ਭ੍ਰਿਸ਼ਟਾਚਾਰ ਨੂੰ ਯਾਦ ਕਰਵਾਇਆ ਤਾਂ ਤੂਫ਼ਾਨ ਆ ਗਿਆ। ਨੌਜਵਾਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ 20ਵੀਂ ਸਦੀ 'ਚ ਇੱਕ ਪਰਿਵਾਰ ਨੇ ਦੇਸ਼ ਨੂੰ ਲੁੱਟਿਆ ਅਤੇ ਬਰਬਾਦ ਕੀਤਾ। ਆਓ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਆਦਰ-ਸਤਿਕਾਰ ਦੇ ਮੁੱਦੇ 'ਤੇ ਹੀ ਬਾਕੀ ਦੀਆਂ ਚੋਣਾਂ ਲੜਦੇ ਹਾਂ। ਹਿੰਮਤ ਹੈ ਤਾਂ ਮੈਦਾਨ 'ਚ ਆਓ।"

ABOUT THE AUTHOR

...view details