ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਸਾਲ 2020 ਵਿੱਚ ਆਪਣੇ ਪਹਿਲੇ ਸੈਟੇਲਾਈਟ ਦੇ ਲਾਂਚ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਡੀਟੀਐਚ ਸੇਵਾਵਾਂ, ਏਟੀਐਮ ਅਤੇ ਸਟਾਕ ਐਕਸਚੇਂਜ ਸੰਪਰਕ ਵਧਾਉਣ ਵਿੱਚ ਸਹਾਇਤਾ ਕਰੇਗਾ।
ਪੀਐੱਮ ਮੋਦੀ ਨੇ ਸਾਲ ਦੇ ਪਹਿਲੇ ਸੈਟੇਲਾਈਟ ਦੇ ਲਾਂਚ 'ਤੇ ਇਸਰੋ ਨੂੰ ਦਿੱਤੀ ਵਧਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਸਾਲ 2020 ਵਿੱਚ ਸੈਟੇਲਾਈਟ ਦੇ ਲਾਂਚ 'ਤੇ ਵਧਾਈ ਦਿੱਤੀ ਹੈ। ਇਹ ਸੈਟੇਲਾਈਟ ਡੀਟੀਐਚ ਸੇਵਾਵਾਂ, ਏਟੀਐਮ ਅਤੇ ਸਟਾਕ ਐਕਸਚੇਂਜ ਸੰਪਰਕ ਵਧਾਉਣ ਵਿੱਚ ਸਹਾਇਤਾ ਕਰੇਗਾ।
ਉਨ੍ਹਾਂ ਕਿਹਾ “2020 ਦੇ ਪਹਿਲੇ ਸੈਟੇਲਾਈਟ ਲਾਂਚ ਲਈ ਸਾਡੀ ਈਸਰੋ ਟੀਮ ਨੂੰ ਵਧਾਈ। ਜੀਸੈਟਏਟੀ -30, ਇਸ ਦੇ ਅਨੋਖੇ ਢਾਂਚੇ ਨਾਲ ਡੀਟੀਐਚ ਟੈਲੀਵਿਜ਼ਨ ਸੇਵਾਵਾਂ, ਏਟੀਐਮਜ਼, ਸਟਾਕ ਐਕਸਚੇਂਜ ਅਤੇ ਈ-ਗਵਰਨੈਂਸ ਪ੍ਰਦਾਨ ਕਰੇਗਾ।" ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਸਾਲ ਭਰ 'ਚ ਇਸਰੋ ਦੇ ਹੋਰ ਬਹੁਤ ਸਾਰੇ ਸਫਲ ਮਿਸ਼ਨਾਂ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਦਫਤਰ ਨੇ ਪੀਐੱਮ ਮੋਦੀ ਦੇ ਹਵਾਲੇ ਤੋਂ ਇੱਕ ਟਵੀਟ ਕੀਤਾ।
ਭਾਰਤ ਦਾ "ਉੱਚ ਸ਼ਕਤੀ" ਸੰਚਾਰ ਉਪਗ੍ਰਹਿ ਜੀਸੈਟ -30, ਜਿਸਦਾ ਉਦੇਸ਼ ਉੱਚ ਪੱਧਰੀ ਟੈਲੀਵਿਜ਼ਨ, ਦੂਰਸੰਚਾਰ ਅਤੇ ਪ੍ਰਸਾਰਣ ਸੇਵਾਵਾਂ ਪ੍ਰਦਾਨ ਕਰਨਾ ਸੀ, ਉਸ ਨੂੰ ਐਰੀਅਨ ਪੁਲਾੜ ਰਾਕੇਟ ਵੱਲੋਂ ਸਫਲਤਾਪੂਰਵਕ ਫਰੈਂਚ ਗੁਆਇਨਾ ਤੋਂ ਸ਼ੁੱਕਰਵਾਰ ਸਵੇਰੇ ਲਾਂਚ ਕੀਤਾ ਗਿਆ।