ਪੰਜਾਬ

punjab

ETV Bharat / bharat

ਪੀਐਮ ਮੋਦੀ ਨੇ ਅਮਰੀਕੀ ਸਾਂਸਦ ਜੌਨ ਲੁਈਸ ਦੀ ਮੌਤ 'ਤੇ ਜਤਾਇਆ ਦੁੱਖ - American history

ਅਮਰੀਕੀ ਸਾਂਸਦ ਜੌਨ ਲੁਈਸ ਦੀ ਮੌਤ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜੌਨ ਲੁਈਸ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ। 80 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਨਰਿੰਦਰ ਮੋਦੀ
ਨਰਿੰਦਰ ਮੋਦੀ

By

Published : Jul 19, 2020, 4:49 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਸੰਸਦ ਮੈਂਬਰ ਜੌਨ ਲੁਈਸ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਸਦਾ ਹੀ ਪ੍ਰੇਰਿਤ ਕਰਦੀ ਰਹੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ, "ਅਸੀਂ ਨਾਗਰਿਕ ਅਧਿਕਾਰਾਂ, ਅਹਿੰਸਾ ਅਤੇ ਗਾਂਧੀਵਾਦੀ ਵਿਚਾਰਾਂ ਪੈਰੋਕਾਰ ਅਮਰੀਕੀ ਸਾਂਸਦ ਜੌਨ ਲੁਈਸ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਉਨ੍ਹਾਂ ਦੀ ਵਿਰਾਸਤ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।"

ਜ਼ਿਕਰ ਕਰ ਦਈਏ ਕਿ ਲੁਈਸ 80 ਸਾਲ ਦੇ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। 2011 ਵਿੱਚ ਜੌਨ ਲੁਈਸ ਨੂੰ ਦੇਸ਼ ਦੇ ਸਭ ਤੋਂ ਵੱਡੇ ਐਵਾਰਡ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ ਨਾਲ ਸਨਮਾਨਿਤ ਕੀਤਾ ਗਿਆ ਸੀ।

ABOUT THE AUTHOR

...view details