ETV Bharat Punjab

ਪੰਜਾਬ

punjab

ETV Bharat / bharat

BRICS ਬਿਜ਼ਨਸ ਫੋਰਮ: PM ਮੋਦੀ ਬੋਲੇ, ਭਾਰਤ ਕੋਲ ਖੁਲ੍ਹਾ ਤੇ ਅਨੁਕੂਲ ਵਪਾਰਕ ਵਾਤਾਵਰਣ - modi in BRICS meet

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BRICS ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਕਾਰੋਬਾਰ ਦੀਆਂ ਵਧੇਰੇ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਲ ਖੁਲ੍ਹਾ ਤੇ  ਅਨੁਕੂਲ ਵਪਾਰਕ ਵਾਤਾਵਰਣ ਹੈ। ਮੋਦੀ ਨੇ ਕਿਹਾ ਕਿ BRICS ਦੇਸ਼ਾਂ ਨੇ ਆਰਥਿਕ ਵਿਕਾਸ ਵਿੱਚ ਵੀ ਤੇਜ਼ੀ ਲਿਆਂਦੀ ਹੈ।

ਫ਼ੋਟੋ
author img

By

Published : Nov 14, 2019, 11:05 AM IST

ਬ੍ਰਾਸੀਲੀਆ (ਬ੍ਰਾਜ਼ੀਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਵਿੱਚ BRICS ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਨੇ ਆਲਮੀ ਆਰਥਿਕ ਮੰਦੀ ਦੇ ਬਾਅਦ ਵੀ ਆਰਥਿਕ ਵਿਕਾਸ ਵਿੱਚ ਤੇਜ਼ੀ ਆਈ ਹੈ ਤੇ ਕਰੋੜਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਵਿੱਚ ਆਯੋਜਿਤ 2 ਰੋਜ਼ਾ 11ਵੇਂ BRICS ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਪਹੁੰਚੇ ਹਨ। ਇਸ ਸੰਮੇਲਨ ਵਿੱਚ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ ਨਾਲ ਮੁਲਾਕਾਤ ਕੀਤੀ।

ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜਨੀਤਿਕ ਸਥਿਰਤਾ, ਭਵਿੱਖਬਾਣੀਯੋਗ ਨੀਤੀ ਅਤੇ ਕਾਰੋਬਾਰ ਦੇ ਅਨੁਕੂਲ ਸੁਧਾਰਾਂ ਕਾਰਨ ਭਾਰਤ ਕੋਲ ਦੁਨੀਆਂ ਦਾ ਸਭ ਤੋਂ ਖੁੱਲ੍ਹਾ ਤੇ ਵਪਾਰਕ ਦੋਸਤਾਨਾ ਵਾਤਾਵਰਣ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਦੀ ਸਰਾਕਾਰ ਵੱਲੋਂ ਭਾਰਤੀਆਂ ਨੂੰ ਵੀਜ਼ਾ ਮੁਕਤ ਦਾਖ਼ਲਾ ਦੇਣ ਦੇ ਫ਼ੈਸਲੇ ਲਈ ਰਾਸ਼ਟਰਪਤੀ ਬੋਲਸੋਨਾਰੋ ਦਾ ਧੰਨਵਾਦ ਕੀਤਾ। ਉਨ੍ਹਾਂ ਨੇ BRICS ਦੇ ਵਿੱਚ ਸ਼ਾਮਿਲ ਦੇਸ਼- ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਨੂੰ ਸਮਾਜਿਕ ਸੁਰੱਖਿਆ ਸਮਝੌਤੇ ਉੱਤੇ ਵਿਚਾਰ ਵਟਾਂਦਰੇ ਦੀ ਕਰਨ ਦੀ ਸਲਾਹ ਦਿੱਤੀ।

ਵੀਡੀਓ

ਮੋਦੀ ਨੇ ਕਿਹਾ ਕਿ ਪੰਜ ਦੇਸ਼ਾਂ ਵਿੱਚ ਟੈਕਸ ਕਸਟਮ ਪ੍ਰਕਿਰਿਆ ਸੌਖੀ ਹੁੰਦੀ ਜਾ ਰਹੀ ਹੈ। ਵਪਾਰਕ ਫੋਰਮਾਂ ਨੂੰ ਮੌਕਿਆਂ ਦਾ ਲਾਭ ਉਠਾਉਣ ਲਈ ਅਧਿਐਨ ਦੀ ਲੋੜ ਹੁੰਦੀ ਹੈ। ਮੋਦੀ ਦਾ ਕਹਿਣਾ ਹੈ ਕਿ ਭਾਰਤ 2024 ਤੱਕ ਪੰਜ ਖਰਬ ਡਾਲਰ ਦੀ ਆਰਥਿਕਤਾ ਬਣਾਉਣਾ ਚਾਹੁੰਦਾ ਹੈ।

ABOUT THE AUTHOR

...view details