ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ 'ਚ ਕੋਰੋਨਾ ਵਾਇਰਸ ਦੀ ਲਾਗ 'ਤੇ ਕਾਬੂ ਪਾਉਣ ਲਈ ਕੋਵਿਡ-19 ਟੈਸਟਿੰਗ ਨੂੰ ਵਧਾਉਣ ਦੇ ਰਾਹ 'ਚ ਆ ਰਹੀਆਂ ਨੂੰ ਰੁਕਾਵਟਾਂ ਨੂੰ ਦੂਰ ਕਰਨ ਲਈ ਕਿਹਾ ਹੈ।
ਕੋਵਿਡ-19 ਟੈਸਟਿੰਗ ਨੂੰ ਵਧਾਉਣ ਦੀਆਂ ਰੁਕਾਵਟਾਂ ਨੂੰ ਜਲਦ ਦੂਰ ਕਰਨ ਪੀਐਮ : ਰਾਹੁਲ ਗਾਂਧੀ - ਕੋਵਿਡ-19 ਟੈਸਟਿੰਗ
ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਵਾਇਰਸ ਦੀ ਲਾਗ 'ਤੇ ਕਾਬੂ ਪਾਉਣ ਲਈ ਕੋਵਿਡ-19 ਟੈਸਟਿੰਗ ਨੂੰ ਵਧਾਉਣ ਦੇ ਰਾਹ 'ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਪੀਐਮ ਨੂੰ ਜਲਦ ਕਾਰਵਾਈ ਕਰਨ ਲਈ ਕਿਹਾ ਹੈ।

ਰਾਹੁਲ ਨੇ ਐਤਵਾਰ ਨੂੰ ਟਵੀਟ ਕਰਦਿਆਂ ਕਿਹਾ, "ਮਾਹਰਾਂ ਨੇ ਮੰਨਿਆ ਹੈ ਕਿ ਵਿਆਪਕ ਟੈਸਟਿੰਗ ਕੋਰੋਨਾ ਨੂੰ ਹਰਾਉਣ ਦੀ ਕੁੰਜੀ ਹੈ। ਭਾਰਤ ਨੂੰ ਪ੍ਰਤੀ ਦਿਨ 40 ਹਜ਼ਾਰ ਟੈਸਟ ਤੋਂ ਪ੍ਰਤੀ ਦਿਨ 1 ਲੱਖ ਟੈਸਟ ਕਰਨ ਵਿੱਚ ਰੁਕਾਵਟ ਆ ਰਹੀ ਹੈ। ਪੀਐਮ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਹ ਰੁਕਾਵਟ ਦੂਰ ਕਰਨੀ ਚਾਹੀਦੀ ਹੈ।"
ਰਾਹੁਲ ਨੇ ਕਿਹਾ ਕਿ ਭਾਰਤ 'ਚ ਟੈਸਟਿੰਗ ਕਿੱਟਾਂ ਦੀ ਉਪਲੱਬਧਤਾ ਦੇ ਬਾਵਜੂਦ ਪ੍ਰੀਖਣ ਦੇ ਦਾਇਰੇ ਨੂੰ ਵਿਆਪਕ ਬਣਾਉਣ 'ਚ ਕੁਝ ਰੁਕਾਵਟਾਂ ਆ ਰਹੀਆਂ ਹਨ। ਦੱਸਣਯੋਗ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਪਿਛਲੇ ਕਾਫ਼ੀ ਸਮੇਂ ਤੋਂ ਇਸ ਬਿਮਾਰੀ ਨੂੰ ਰੋਕਣ ਲਈ ਟੈਸਟਿੰਗ ਦਾ ਦਾਇਰਾ ਵਧਾਉਣ ਦੀ ਮੰਗ ਕਰ ਰਹੇ ਹਨ।