ਹਰਿਆਣਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਹਰਿਆਣਾ ਵਿੱਚ ਸਿਰਸਾ ਦੇ ਏਲਨਾਬਾਦ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਦੂਰੀ ਛੇਤੀ ਹੀ ਖ਼ਤਮ ਹੋਵੇਗੀ।
ਸ੍ਰੀ ਕਰਤਾਰਪੁਰ ਸਾਹਿਬ ਦੀ ਦੂਰੀ ਛੇਤੀ ਹੀ ਖ਼ਤਮ ਹੋਵੇਗੀ: ਪੀਐੱਮ ਮੋਦੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਹਰਿਆਣਾ ਵਿੱਚ ਸਿਰਸਾ ਦੇ ਏਲਨਾਬਾਦ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਕਰਤਾਪੁਰ ਲਾਂਘੇ ਨੂੰ ਲੈ ਕਿ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਦੂਰੀ ਛੇਤੀ ਹੀ ਖ਼ਤਮ ਹੋਵੇਗੀ।
ਫ਼ੋਟੋ
ਪੀਐੱਮ ਮੋਦੀ ਦਾ ਲੋਕਾਂ ਨੂੰ ਸੰਬੋਧਨ
- ਐਨਡੀਏ ਸਰਕਾਰ ਨੂੰ ਮਿਲਿਆ ਇੱਕ ਹੋਰ ਮੌਕਾ
- ਆਜ਼ਾਦੀ ਤੋਂ 70 ਸਾਲ ਬਾਅਦ ਮਿਲਿਆ ਇਹ ਮੌਕਾ
- ਕਰਤਾਰਪੁਰ ਸਾਹਿਬ ਦੀ ਦੂਰੀ ਛੇਤੀ ਹੀ ਖ਼ਤਮ ਹੋਵੇਗੀ
- ਕਾਂਗਰਸ ਦੀ ਸੰਸਕ੍ਰਿਤੀ ਨੇ ਭਾਰਤ ਦੇ ਸਭਿਆਚਾਰ ਦਾ ਨੁਕਸਾਨ ਕੀਤਾ
- ਕਾਂਗਰਸ ਨੇ ਜੰਮੂ-ਕਸ਼ਮੀਰ ਨਾਲ ਵਿਤਕਰਾ ਕੀਤਾ
- 70 ਸਾਲਾਂ ਤੋਂ ਕਾਂਗਰਸ ਇਸ ਮੁਸ਼ਕਿਲ ਵਿੱਚ ਫ਼ਸੀ ਰਹੀ
- ਦਿੱਲੀ ਵਿਚ ਸੁੱਤੀ ਹੋਈ ਸਰਕਾਰ ਨੇ ਕਸ਼ਮੀਰ ਦੀ ਸਥਿਤੀ ਖ਼ਰਾਬ ਕਰ ਦਿੱਤੀ
- ਪਾਕਿਸਤਾਨ ਦੀ ਮਦਦ ਨਾਲ ਕਸ਼ਮੀਰ ਦਾ ਇੱਕ ਹਿੱਸਾ ਖੋਹ ਲਿਆ ਗਿਆ
- ਬੜੀ ਚਾਲਾਕੀ ਨਾਲ ਪਹਿਲਾਂ ਸੂਫ਼ੀ ਪਰੰਪਰਾ ਦਾ ਖ਼ਾਤਮਾ ਕਰਕੇ ਕਸ਼ਮੀਰ ਦੀਆਂ ਜੜਾਂ ਨੂੰ ਹਿਲਾ ਦਿੱਤਾ ਗਿਆ
- ਜੰਮੂ ਤੇ ਲੱਦਾਖ ਦੇ ਨਾਲ ਵਿਤਕਰਾ ਕੀਤਾ ਗਿਆ
- ਬੰਬ-ਬੰਦੂਕ ਤੇ ਪਿਸਤੌਲ ਦੇ ਦਮ 'ਤੇ ਦਿੱਲੀ ਨੂੰ ਡਰਾਇਆ ਗਿਆ
- ਕਸ਼ਮੀਰ ਤਬਾਹ ਹੁੰਦਾ ਰਿਹਾ ਤੇ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਰਹੀ
- ਵੱਖਵਾਦੀ ਤੈਅ ਕਰਦੇ ਸਨ ਕਿ ਕਦੋਂ ਕੀ ਹੋਵੇਗਾ
- ਸਾਰਾ ਕਲੈਂਡਰ ਅੱਤਵਾਦੀ ਤੈਅ ਕਰਦੇ ਸਨ
- ਦੇਸ਼ ਦੇ ਦੁਸ਼ਮਣ ਇਸ਼ਾਰਾ ਕਰਦੇ ਸਨ, ਇੱਥੇ ਲੋਕ ਨੱਚਣ ਵਾਲੇ ਖੇਡ ਖੇਡਦੇ ਸਨ
- ਤਿਰੰਗੇ ਝੰਡੇ ਨੂੰ ਪੈਰਾਂ ਥੱਲ੍ਹੇ ਦਰੜ ਦਿੱਤਾ ਜਾਂਦਾ ਸੀ, ਕੀ ਇਸ ਤਰ੍ਹਾਂ ਹੀ ਚੱਲਣ ਦੇਣਾ ਚਾਹੀਦਾ ਹੈ?
- ਕੀ ਦਿੱਲੀ ਦੀ ਗੱਦੀ ਸੰਭਾਲਣ ਲਈ ਕਸ਼ਮੀਰ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ?
- ਪ੍ਰਧਾਨ ਮੰਤਰੀ ਆਉਂਦੇ-ਜਾਂਦੇ ਹਨ ਮੇਰਾ ਕਸ਼ਮੀਰ ਰਹਿਣਾ ਚਾਹੀਦਾ ਹੈ
- 'ਕਾਂਗਰਸ ਦੀ ਗ਼ਲਤ ਨੀਤੀ ਤੇ ਰਣਨੀਤੀ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ'
- 'ਕਸ਼ਮੀਰ ਤੋਂ ਟੈਂਪਰਰੀ ਦੀ ਤਾਕਤ ਨੂੰ ਮੈਂ ਖ਼ਤਮ ਕਰ ਦਿੱਤਾ'
- ਪੀਐੱਮ ਮੋਦੀ ਦੀ ਲੋਕਾਂ ਨੂੰ ਅਪੀਲ, ਕਿਹਾ- ਲੋਕਸਭਾ ਤੋਂ ਵੀ ਜ਼ਿਆਦਾ ਸਮਰਥਣ ਦੇਣ
- 70 ਸਾਲਾਂ ਵਿੱਚ ਪਾਣੀ ਨੂੰ ਲੈ ਕੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਗਿਆ
- ਸਾਡੇ ਹਿੱਸੇ ਦਾ ਪਾਣੀ ਪਾਕਿਸਤਾਨ ਜਾਂਦਾ ਰਿਹਾ ਤੇ ਪਿਛਲੀ ਸਰਕਾਰ ਵੇਖਦੀ ਰਹੀ
- ਹਰਿਆਣਾ ਦੇ ਹਿੱਸੇ ਦਾ ਪਾਣੀ ਇੱਥੇ ਆਉਣਾ ਚਾਹੀਦਾ ਹੈ
- ਇਸ ਪਾਣੀ 'ਤੇ ਹਰਿਆਣਾ ਦਾ ਹੱਕ ਹੈ
- ਹਰਿਆਣਾ ਦੇ ਹੱਕ ਦਾ ਇੱਕ ਬੂੰਦ ਪਾਣੀ ਪਾਕਿਸਤਾਨ ਹੀਂ ਜਾਣ ਦੇਵਾਂਗਾ-ਮੋਦੀ
- ਪਤਾ ਨਹੀਂ ਕਾਂਗਰਸ ਕਿਸ ਤੋਂ ਡਰਦੀ ਸੀ
- ਆਉਣ ਵਾਲੇ ਪੰਜ ਸਾਲਾਂ ਵਿੱਚ, ਹਰਿਆਣਾ ਨੂੰ ਸੂਖਾਮੁਕਤ, ਜਲਯੁਕਤ ਬਣਾਉਣ ਲਈ ਕਦਮ ਚੁੱਕੇ ਗਏ ਹਨ।
- ਸਰਕਾਰ ਬਣਦਿਆਂ ਹੀ ਅਸੀਂ ਪਾਣੀ ਦਾ ਵੱਖਰਾ ਮੰਤਰਾਲਾ ਬਣਾ ਦਿੱਤਾ ਹੈ
- ਹਰ ਘਰ ਤੱਕ ਪਾਣੀ ਪਹੁੰਚਾਉਣ ਲਈ 3.5 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ
- 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ
- ਬੀਜੇਪੀ ਸਰਕਾਰ ਨੇ ਖਰਚੀ ਤੇ ਪਰਚੀ 'ਤੇ ਤਾਲਾ ਲਗਾ ਦਿੱਤਾ ਹੈ
- ਸਿਰਸਾ ਦੇ ਸੂਰਮੇ ਭਾਰਤ ਲਈ ਖ਼ੂਨ ਪਸੀਨਾ ਵਹਾਉਂਦੇ ਆਏ ਹਨ
- ਨੌਜਵਾਨਾਂ ਨੂੰ ਤੰਦਰੁਸਤੀ ਵੱਲ ਧਿਆਨ ਦੇਣਾ ਹੋਵੇਗਾ
- ਨਸ਼ੇ ਦੇ ਖ਼ਾਤਮੇ ਲਈ ਸਾਰਿਆਂ ਨੂੰ ਮਿਲ ਕੇ ਲੜਨਾ ਹੋਵੇਗਾ, ਇਹ ਸਾਰਾ ਕੁਝ ਬਰਬਾਦ ਕਰ ਦਿੰਦੇ ਹਨ
- ਜਿਵੇਂ ਅਸੀਂ ਅੱਤਵਾਦੀਆਂ ਨਾਲ ਨਿਪਟਦੇ ਹਾਂ, ਉਸੇ ਤਰ੍ਹਾਂ ਸਾਨੂੰ ਨਸ਼ੇ ਦੀ ਆਦਤ ਨੂੰ ਖ਼ਤਮ ਕਰਨਾ ਹੋਵੇਗਾ
- ਆਪਣੇ ਮਤਲਬ ਦੇ ਲਈ ਲੋਕਾਂ ਦਾ ਫ਼ਾਇਦਾ ਚੁੱਕਣਾ ਕਾਂਗਤਰਸ ਦੀ ਪੁਰਾਣੀ ਆਦਤ ਰਹੀ ਹੈ
- ਕਾਂਗਰਸ ਦੇ ਕਿਸੇ ਮੈਂਬਰ ਨੂੰ ਜ਼ਮੀਨ ਚਾਹੀਦੀ ਤਾਂ ਹਰਿਆਣਾ ਤੋਂ
- ਕਾਂਗਰਸ ਦੇ ਕਿਸੇ ਪਰਿਵਾਰ ਨੂੰ ਜ਼ਮੀਨ ਚਾਹੀਦੀ ਤਾਂ ਹਰਿਆਣਾ ਤੋਂ
- ਕਾਂਗਰਸ ਦੇ ਕਿਸੇ ਜਵਾਈ ਨੂੰ ਜ਼ਮੀਨ ਚਾਹੀਦੀ ਤਾਂ ਹਰਿਆਣਾ ਤੋਂ
- ਕਾਂਗਰ ਨੇ ਇੱਥੇ ਆ ਕੇ ਜ਼ਮੀਨ ਨੂੰ ਲੁੱਟਿਆ ਹੈ
- ਹਰਿਆਣਾ ਦੇ ਵਿਕਾਸ ਲਈ ਤੁਹਾਡਾ ਧਿਆਨ ਬਹੁਤ ਜ਼ਰੂਰੀ ਹੈ