ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਕੁੱਝ ਹੀ ਦੇਰ ਵਿੱਚ ਭਾਰਤ ਪਹੁੰਚ ਜਾਣਗੇ। ਉਨ੍ਹਾਂ ਦੀ ਭਾਰਤ ਫੇਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਭਾਰਤ ਤੁਹਾਡੇ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਹੈ। ਤੁਹਾਡੀ ਯਾਤਰਾ ਨਾਲ ਦੋਹਾਂ ਦੇਸ਼ਾਂ ਦੀ ਦੋਸਤੀ ਨੂੰ ਜ਼ਿਆਦਾ ਮਜਬੂਤੀ ਮਿਲੇਗੀ। ਛੇਤੀ ਹੀ ਅਹਿਮਦਾਬਾਦ ਵਿੱਚ ਮੁਲਾਕਾਤ ਹੋਵੇਗੀ।"
ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਟਵੀਟ ਤੋਂ ਪਹਿਲਾਂ ਟਰੰਪ ਦਾ ਟਵੀਟ ਆਇਆ ਸੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਨਰਿੰਦਰ ਮੋਦੀ ਮੇਰੇ ਦੋਸਤ ਹਨ। ਮੈਂ ਭਾਰਤ ਦੌਰੇ ਨੂੰ ਲੈ ਉਤਸ਼ਾਹਿਤ ਹਾਂ।"
ਅਹਿਮਦਾਬਾਦ ਡੋਨਾਲਡ ਟਰੰਪ ਦਾ ਸਵਾਗਤ ਕਰਨ ਲਈ ਤਿਆਰ ਹੈ। ਟਰੰਪ ਦਾ ਵੱਖਰੇ ਢੰਗ ਨਾਲ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਗਰਬਾ ਦੇ ਜ਼ਰੀਏ ਗੁਜਰਾਤ ਦਾ ਸਭਿਆਚਾਰ ਦੇਖਣ ਨੂੰ ਮਿਲੇਗਾ। 200 ਗਰਬਾ ਡਾਂਸਰ ਪੀਐੱਮ ਮੋਦੀ ਨਾਲ ਟਰੰਪ ਦਾ ਸਵਾਗਤ ਕਰਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।